ਅਸਾਮੀਆਂ ਖਤਮ ਕੀਤੇ ਜਾਣ ਵਿਰੁੱਧ ਜਲ ਸਰੋਤ ਵਿਭਾਗ ਦੇ ਕਾਮਿਆਂ ਨੇ ਕੀਤਾ ਪ੍ਰਦਰਸ਼ਨ - ਗੁਰਦਾਸਪੁਰ
🎬 Watch Now: Feature Video
ਗੁਰਦਾਸਪੁਰ: ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵਿੱਚੋਂ 8600 ਦੇ ਕਰੀਬ ਅਸਾਮੀਆਂ ਨੂੰ ਖਤਮ ਕਰਨ ਵਾਲੇ ਫੈਸਲੇ ਦਾ ਚਹੋਂ ਤਰਫਾ ਵਿਰੋਧ ਹੋ ਰਿਹਾ ਹੈ। ਜਲ ਸਰੋਤ ਵਿਭਾਗ ਦੇ ਕਾਮਿਆਂ ਨੇ ਰੈਵਨਿਊ ਯੂਨੀਅਨ ਜਲ ਸਰੋਤ ਵਿਭਾਗ ਦੀ ਅਗਵਾਈ ਹੇਠ ਗੁਰਦਾਸਪੁਰ ਵਿੱਚ ਪ੍ਰਦਰਸ਼ਨ ਕਰਕੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਇਹ ਨਾਦਰਸ਼ਾਹੀ ਫੁਰਮਾਨ ਕਰਮਚਾਰੀਆਂ ਦੇ ਵਿਰੁੱਧ ਹੈ ਅਤੇ ਇਸ ਨੂੰ ਵਾਪਸ ਕਰਵਾਉਣ ਲਈ ਉਹ ਤਿੱਖਾ ਸੰਘਰਸ਼ ਲੜਣਗੇ।