ਪੁਲਿਸ ਚੌਂਕੀ ’ਚ ਮੁਲਾਜ਼ਮ ਨੇ ਮਹਿਲਾ ਨੂੰ ਮਾਰਿਆ ਥੱਪੜ, ਜਾਣੋ ਮਾਮਲਾ - ਖਿਲਾਫ ਸਖਤ ਕਾਰਵਾਈ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12837703-213-12837703-1629543506653.jpg)
ਜਲੰਧਰ: ਜਿਲ੍ਹੇ ਦੇ ਬੱਸ ਸਟੈਂਡ ਚੌਂਕੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਇੱਕ ਪੁਲਿਸ ਕਰਮੀ ਇੱਕ ਔਰਤ ਨੂੰ ਪੁੱਠੇ ਹੱਥ ਦਾ ਥੱਪੜ ਮਾਰਦੇ ਹੋਏ ਦਿਖਾਈ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਦੋ ਮਹਿਲਾਵਾਂ ਨੂੰ ਚੋਰੀ ਦੇ ਇਲਜ਼ਾਮ ਚ ਕਾਬੂ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਦੋਵੇ ਮਹਿਲਾਵਾਂ ’ਤੇ ਚੋਰੀ ਦੇ ਇਲਜ਼ਾਮ ਤੋਂ ਮੁਕਰਦੀਆਂ ਰਹੀਆਂ ਇਹ ਦੇਖ ਕੇ ਪੁਲਿਸ ਕਰਮੀ ਵੱਲੋਂ ਥੱਪੜ ਮਾਰੇ। ਮਾਮਲੇ ਸਬੰਧੀ ਐੱਸਪੀ ਹਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ’ਚ ਸਬੰਧਿਤ ਥਾਣੇ ਦੇ ਐਸਐਚਓ ਨੂੰ ਜਾਂਚ ਪੜਤਾਲ ਲਈ ਕਹਿ ਦਿੱਤਾ ਹੈ, ਇਸ ਵਿੱਚ ਜੇਕਰ ਪੁਲਿਸ ਕਰਮੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Last Updated : Aug 21, 2021, 5:35 PM IST