ਵਿਧਾਇਕ ਰਮਨਜੀਤ ਸਿੱਕੀ ਦੀ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਆਇਆ ਸਾਹਮਣੇ - truth of MLA Ramanjit Sikki
🎬 Watch Now: Feature Video
ਤਰਨਤਾਰਨ: ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਸਾਹਮਣੇ ਆ ਗਿਆ। ਪਿੰਡ ਭੁੱਲਰ ਦੇ ਵਾਸੀਆਂ ਨੇ ਅਹਿਮ ਖੁਲਾਸੇ ਕੀਤੇ। ਬੀਤੇ ਕੱਲ੍ਹ ਇੱਕ ਔਰਤ ਵੱਲੋਂ ਵਿਧਾਇਕ ਸਿੱਕੀ ਦਾ ਵਿਰੋਧ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਵਿਧਾਇਕ ਸਿੱਕੀ ਅਤੇ ਪਿੰਡ ਦੇ ਵਿਅਕਤੀਆਂ 'ਤੇ ਇਸ ਔਰਤ ਵੱਲੋਂ ਲਗਾਏ ਗਏ ਝੂਠੇ ਦੋਸ਼ਾਂ ਨੂੰ ਨਕਾਰਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਔਰਤ ਵਿਰੋਧੀਆਂ ਦੇ ਇਸ਼ਾਰਿਆਂ 'ਤੇ ਵਿਧਾਇਕ ਸਿੱਕੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਬਦਨਾਮ ਕਰ ਰਹੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਔਰਤ ਸਾਨੂੰ ਬਲੈਕਮੇਲ ਕਰ ਕੇ ਪੈਸਿਆਂ ਦੀ ਮੰਗ ਕਰ ਰਹੀ ਹੈ।