ਸ਼ਿਵ ਮੰਦਿਰ ’ਚੋਂ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਹੋਈ ਚੋਰੀ - Theft of idol of Sri Krishna
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12531813-963-12531813-1626886532064.jpg)
ਲੁਧਿਆਣਾ: ਖੰਨਾ ’ਚ ਚੋਰਾਂ ਦੇ ਸਾਹਮਣੇ ਪੁਲਿਸ ਇੰਨੀ ਕਮਜੋਰ ਹੋ ਗਈ ਹੈ ਕਿ ਹੁਣ ਤਾਂ ਸ਼ਹਿਰ ’ਚ ਭਗਵਾਨ ਵੀ ਸੁਰੱਖਿਅਤ ਨਹੀਂ ਰਹੇ। ਸਮਰਾਲਾ ਰੋਡ ਸਥਿਤ ਸ਼ਿਵ ਮੰਦਿਰ ’ਚੋਂ ਚੋਰ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਹੀ ਚੋਰੀ ਕਰ ਲਈ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਚ ਵੀ ਕੈਦ ਹੋ ਗਈ। ਮੰਦਿਰ ਪ੍ਰਬੰਧਕ ਨੇ ਕਿਹਾ ਕਿ ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਹਨ ਕਿ ਲੋਕ ਹੁਣ ਰੱਬ ਦਾ ਘਰ ਵੀ ਨਹੀਂ ਛੱਡ ਰਹੇ। ਪੁਲਿਸ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਜਦਕਿ ਮੁਹੱਲਾ ਵਾਸੀ ਧਰਮਪਾਲ ਅੰਗਰੀਸ਼ ਨੇ ਪੁਲਸ ਦੀ ਕਾਰਜਸ਼ੈਲੀ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ 36 ਸਾਲਾਂ ਦੌਰਾਨ ਉਹਨਾਂ ਨੇ ਕਦੇ ਅਜਿਹੀ ਘਟਨਾ ਹੁੰਦੀ ਨਹੀਂ ਦੇਖੀ ਕਿ ਮੂਰਤੀ ਹੀ ਚੋਰੀ ਕਰ ਲਈ ਹੋਵੇ।