ਹਦਾਇਤਾਂ ਨੂੰ ਲੈਕੇ ਦੁਕਾਨਦਾਰ ਪਰੇਸ਼ਾਨ, ਦਿੱਤਾ ਮੰਗ ਪੱਤਰ - coronavirus update up
🎬 Watch Now: Feature Video
ਫਿਰੋਜ਼ਪੁਰ:ਸੂਬੇ ਚ ਵਧ ਰਹੇ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਨਾਂ ਜਾਰੀ ਕੀਤੀਆਂ ਦੇ ਕਾਰਨ ਸੂਬੇ ਚ ਵੱਖ ਵੱਖ ਥਾਵਾਂ ਤੇ ਦੁਕਾਨਦਾਰ ਤੇ ਹੋਰ ਵਰਗ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਸਰਕਾਰ ਤੇ ਸਮੱਸਿਆ ਦੇ ਹੱਲ ਦੀ ਮੰਗ ਕਰ ਰਹੇ ਹਨ।ਫਿਰੋਜ਼ਪੁਰ ਚ ਪਰੇਸ਼ਾਨ ਹੋਏ ਦੁਕਾਨਦਾਰਾਂ ਦੇ ਵੱਲੋਂ ਥੋੜ੍ਹੀ ਰਾਹਤ ਦੀ ਮੰਗ ਕੀਤੀ ਗਈ ਹੈ।ਇਸ ਨੂੰ ਲੈਕੇ ਦੁਕਾਨਦਾਰਾਂ ਦੇ ਵਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਲੋਕ ਬਾਜ਼ਾਰਾਂ ਵਿਚ ਆ ਰਹੇ ਹਨ ਪਰ ਸਾਡੀਆਂ ਦੁਕਾਨਾਂ ਨਹੀਂ ਖੁੱਲ੍ਹ ਰਹੀਆਂ ਅਸੀਂ ਖਰਚਾ ਕਿੱਥੋਂ ਚੁੱਕਾਂਗੇ, ਸਾਨੂੰ ਵੀ ਕੁਝ ਸਮਾਂ ਦੇਣਾ ਚਾਹੀਦਾ ਹੈ, ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਕੁਝ ਸਮੇਂ ਲਈ ਦੁਕਾਨਾਂ ਖੋਲ੍ਹਣ ਦਾ ਆਦੇਸ਼ ਦਿੱਤਾ ਜਾਵੇ