ਸੋਸ਼ਲ ਮੀਡੀਆ 'ਤੇ ਚੀਨ ਖ਼ਿਲਾਫ਼ ਬੋਲਣ ਵਾਲੇ ਬਾਰਡਰ 'ਤੇ ਜਾਣ: ਅਕਾਲੀ ਦਲ (ਅ)
ਰੋਪੜ: ਭਾਰਤ ਦੇ ਵਿੱਚ ਚੀਨ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਆਗੂਆਂ ਦੀ ਮੰਗ ਹੈ ਕਿ ਚੀਨ ਵਿਰੁੱਧ ਬਿਆਨਬਾਜ਼ੀ ਦੇਣ ਦੀ ਬਜਾਏ ਬਾਰਡਰ 'ਤੇ ਜਾਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਧੜੇ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਨੇ ਕਿਹਾ ਹੈ ਕਿ ਚੀਨ ਵੱਲੋਂ ਭਾਰਤ ਦੇ ਵਿੱਚ ਲਗਾਤਾਰ ਘੁਸਪੈਠ ਕੀਤੀ ਜਾ ਰਹੀ ਹੈ, ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਹੋਈ ਲੜਾਈ ਦੇ ਦੌਰਾਨ ਸਾਡੇ ਕਈ ਫ਼ੌਜੀ ਵੀਰ ਸ਼ਹੀਦ ਵੀ ਹੋਏ ਸਨ। ਸ਼੍ਰੋਮਣੀ ਅਕਾਲੀ ਦਲ ਮਾਨ ਧੜੇ ਦਾ ਕਹਿਣਾ ਹੈ ਕਿ ਜੋ ਰੋਜ਼ਾਨਾ ਸੋਸ਼ਲ ਮੀਡੀਆ 'ਤੇ ਆਰਐਸਐਸ, ਬਜਰੰਗ ਦਲ ਅਤੇ ਸ਼ਿਵ ਸੈਨਾ ਵਾਲੇ ਚੀਨ ਦੇ ਖਿਲਾਫ਼ ਬਿਆਨਬਾਜ਼ੀਆਂ ਕਰਦੇ ਹਨ ਤੇ ਹੋਰ ਕਈ ਧਰਮਾਂ ਦੇ ਖ਼ਿਲਾਫ਼ ਵੀ ਬਿਆਨਬਾਜ਼ੀਆਂ ਦਿੰਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬਿਆਨ ਦੇਣ ਦੀ ਬਜਾਏ ਬਾਰਡਰ 'ਤੇ ਜਾ ਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ।