1 ਨਵੰਬਰ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕਰਾਂਗੇ "ਪੰਜਾਬ ਬਚਾਉ" ਕਾਫ਼ਲਾ: ਗਿਆਨੀ ਕੇਵਲ ਸਿੰਘ - ਗਿਆਨੀ ਕੇਵਲ ਸਿੰਘ
🎬 Watch Now: Feature Video
ਅੰਮ੍ਰਿਤਸਰ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ "ਪਿੰਡ ਬਚਾਉ,ਪੰਜਾਬ ਬਚਾਉ" ਜੋ ਪਿਛਲੇਂ 10 ਸਾਲਾਂ ਤੋਂ ਲਹਿਰ ਚੱਲ ਰਹੀ ਹੈ। ਉਨ੍ਹਾਂ ਵੱਲੋਂ ਅੰਮ੍ਰਿਤਸਰ ਤੋਂ 1 ਨਵੰਬਰ ਤੋਂ "ਪੰਜਾਬ ਬਚਾਉ" ਕਾਫ਼ਲਾ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਦਰਬਾਰ ਸਾਹਿਬ ਤੋਂ ਅਰਦਾਸ ਕਰਾਂਗੇ, ਫਿਰ 10:30 ਜਲਿਆਂਵਾਲਾ ਬਾਗ ਤੋਂ ਆਰੰਭਤਾ ਕੀਤੀ ਜਾਵੇਗੀ। ਇੱਕ ਜਿਲੇ ਵਿੱਚ 4 ਦਿਨ ਲਾਏ ਜਾਣਗੇ। ਪੰਜਾਬ ਦੇ ਸਾਰੇ ਜਿਲ੍ਹਿਆਂ ਲਈ 88 ਦਿਨ ਲੱਗਣਗੇ। ਭਾਵੇ ਕਿ ਸਾਡੇ ਲੀਡਰਾਂ ਨੇ ਚੰਡੀਗੜ੍ਹ ਦੀ ਗੱਲ ਕਰਨੀ ਛੱਡ ਦਿੱਤੀ ਪਰ ਅਸੀੰ ਚੰਡੀਗੜ੍ਹ ਵਿੱਚ ਵੀ 4 ਦਿਨ ਲਾਵਾਂਗੇ ਤਾਂ ਜੋ ਚੰਡੀਗੜ੍ਹ ਦੇ ਲੋਕਾਂ ਨੂੰ ਜਗਾ ਸਕੀਏ। ਉਨ੍ਹਾਂ ਕਿਹਾ ਕਿ ਕੇਂਦਰ ਸਾਡੇ ਅਧਿਕਾਰ ਖੋਹ ਕੇ ਪੰਜਾਬ ਨੂੰ ਲੁੱਟ ਰਿਹਾ ਹੈ।