ਗੁਰਕੀਰਤ ਸਿੰਘ ਕੋਟਲੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ 'ਤੇ ਆਪ ਮਹਿਲਾ ਵਿੰਗ ਮੁਖੀ ਨੇ ਚੁੱਕੇ ਸਵਾਲ - ਰਾਜਵਿੰਦਰ ਕੌਰ ਥੈਰਾ
🎬 Watch Now: Feature Video
ਚੰਡੀਗੜ੍ਹ: ਗੁਰਕੀਰਤ ਸਿੰਘ ਕੋਟਲੀ ਨੂੰ ਚੰਨੀ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ 'ਤੇ' ਭੜਕੀ ਆਪ ਮਹਿਲਾ ਵਿੰਗ ਦੀ ਮੁਖੀ ਰਾਜਵਿੰਦਰ ਕੌਰ ਥੈਰਾ ਨੇ ਕਿਹਾ ਕਿ ਤੁਹਾਨੂੰ ਕੇਤੀਆ ਕਾਂਡ ਬਾਰੇ ਪਤਾ ਹੀ ਹੈ। ਇਹ ਉਹ ਗੁਰਕੀਰਤ ਸਿੰਘ ਕੋਟਲੀ ਹੈ ਜੋ ਇੱਕ ਵਿਦੇਸ਼ ਤੋਂ ਆਈ ਇੱਕ ਲੜਕੀ ਕੇਤੀਆ ਨਾਲ ਹੋਏ ਕਾਂਡ ਵਿੱਚ ਸ਼ਾਮਿਲ ਸੀ। ਉਸ ਲੜਕੀ ਨੂੰ ਕਿਸੇ ਪਾਸਿਓਂ ਵੀ ਇਨਸਾਫ਼ ਨਹੀਂ ਮਿਲਿਆ। ਇਸ ਤਰ੍ਹਾਂ ਦੇ ਮੰਤਰੀਆਂ ਤੋਂ ਪੰਜਾਬ ਦੇ ਲੋਕ ਕੀ ਉਮੀਦ ਕਰਨਗੇ। ਥੈਰਾ ਨੇ ਕਿਹਾ ਕਿ ਮੈਨੂੰ ਉਮੀਦ ਸੀ ਕਿ ਨਵੇਂ ਬਣੇ ਮੁੱਖ ਮੰਤਰੀ ਚੰਨੀ ਪੰਜਾਬ ਲਈ ਕੁਝ ਵਧੀਆ ਕੰਮ ਕਰਨਗੇ ਪਰ ਉਨ੍ਹਾਂ ਨੇ ਮੰਤਰੀ ਮੰਡਲ ਵਿੱਚ ਇਸ ਤਰ੍ਹਾਂ ਦੇ ਮੰਤਰੀ ਪਾ ਕੇ ਪੰਜਾਬ ਨੂੰ ਦੱਸ ਦਿੱਤਾ ਕਿ ਅਸੀਂ ਪਹਿਲਾਂ ਵੀ ਸਹੀ ਨਹੀਂ ਸੀ 'ਤੇ ਅੱਜ ਵੀ ਸਹੀ ਨਹੀਂ।