ਰੇਲਵੇ ਅੰਡਰਪਾਸ ਦੇ ਨਾਲ ਲੱਗਦੀ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਪਰੇਸ਼ਾਨ - ਸੜਕ ਦੀ ਖਸਤਾ ਹਾਲਤ
🎬 Watch Now: Feature Video
ਚੰਡੀਗੜ੍ਹ: ਮਨੀਮਾਜਰਾ ਦੇ ਰੇਲਵੇ ਅੰਡਰਪਾਸ ਪੁੱਲ ਦੀ ਨੇੜਲੀ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਕੋਰੜਾਂ ਰੁਪਏ ਖਰਚ ਕੇ ਅੰਡਰਪਾਸ ਪੁੱਲ ਤਾਂ ਬਣਵਾ ਦਿੱਤਾ ਪਰ ਪੁੱਲ ਦੇ ਅੱਗੇ ਦੀ ਸੜਕ ਨਾ ਬਣਵਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਬਾਰੇ ਪ੍ਰਸ਼ਾਸਨ ਅੱਗੇ ਕਈ ਵਾਰ ਗੁਹਾਰ ਲਗਾਉਣ ਦੀ ਕੋਸ਼ਿਸ ਕੀਤੀ ਹੈ ਪਰ ਪ੍ਰਸ਼ਾਸਨ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਟੁੱਟੀ ਸੜਕ ਦੀ ਮੁਰੰਮਤ ਕਰਵਾਈ ਜਾਵੇ।