ਲੁਧਿਆਣਾ: ਪੁਰਾਣੀ ਰੰਜਿਸ਼ ਕਾਰਨ ਪ੍ਰੋਪਰਟੀ ਡੀਲਰ ਦੇ ਘਰ 'ਤੇ ਚਲਾਈ ਗੋਲੀ - ludhiana crime
🎬 Watch Now: Feature Video
ਲੁਧਿਆਣਾ: ਸ਼ਹਿਰ ਦੇ ਥਾਣਾ ਡਵੀਜ਼ਨ ਨੰਬਰ 7 ਅਧੀਨ ਆਉਂਦੇ ਗੁਰੂ ਅਰਜਨ ਦੇਵ ਨਗਰ ਵਿੱਚ ਵਿਅਕਤੀ ਵੱਲੋਂ ਇੱਕ ਪ੍ਰੋਪਰਟੀ ਡੀਲਰ ਦੇ ਘਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੰਦੀਪ ਧਾਲੀਵਾਲ ਨਾਮ ਦੇ ਪ੍ਰੋਪਰਟੀ ਡੀਲਰ ਦੇ ਘਰ 'ਤੇ ਅਜੇ ਪੰਡਤ ਨਾਮ ਦੇ ਵਿਅਕਤੀ ਨੇ ਗੋਲੀ ਚਲਾ ਚਲਾਈ ਹੈ ਅਤੇ ਗੋਲੀ ਚਲਾਉਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ ਧਾਰਾ 307 ਅਧੀਨ ਮੁਕੱਦਮਾ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਦੀ ਆਪਸੀ ਰੰਜਿਸ਼ ਪਹਿਲਾਂ ਤੋਂ ਚੱਲ ਰਹੀ ਹੈ।