ਮੇਰੀ ਮਿਲਖਾ ਸਿੰਘ ਨਾਲ 4 ਦਿਨ ਪਹਿਲਾਂ ਹੀ ਹੋਈ ਸੀ ਗੱਲ: ਰਣਦੀਪ ਸਿੰਘ - ਰਣਦੀਪ ਸਿੰਘ
🎬 Watch Now: Feature Video
ਚੰਡੀਗੜ੍ਹ: ਫਲਾਇੰਗ ਸਿੱਖ (Flying Sikhs) ਮਿਲਖਾ ਸਿੰਘ (Milkha Singh) ਦਾ 91 ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜਿਹਨਾਂ ਦੀ ਮੌਤ ਦਾ ਹਰ ਕਿਸੇ ਨੂੰ ਦੁਖ ਹੈ। ਉਥੇ ਹੀ ਵਿਧਾਇਕ ਰਣਦੀਪ ਸਿੰਘ ਨਾਭਾ ਜੋ ਕਿ ਪਿਛਲੇ ਵੀਹ ਸਾਲਾਂ ਤੋਂ ਉਨ੍ਹਾਂ ਦੇ ਨਾਲ ਗੋਲਫ ਖੇਡਦੇ ਸੀ ਤੇ ਉਨ੍ਹਾਂ ਦੇ ਦੋਸਤ ਸੀ ਉਹ ਵੀ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਚੰਡੀਗੜ੍ਹ ਪਹੁੰਚੇ। ਇਸ ਮੌਕੇ ਰਣਦੀਪ ਸਿੰਘ ਨੇ ਕਿਹਾ ਕਿ ਇਹ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਨੇ ਕਿਹਾ ਕਿ ਮਿਲਖਾ ਸਿੰਘ (Milkha Singh) ਨੇ ਉਨ੍ਹਾਂ ਦੀ ਜ਼ਿੰਦਗੀ ’ਚ ਇੱਕ ਦੋਸਤ ਇੱਕ ਪਿਤਾ ਤੇ ਇੱਕ ਗਾਈਡ ਦੇ ਤੌਰ ’ਤੇ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਦੱਸਿਆ ਕਿ ਮਿਲਖਾ ਸਿੰਘ (Milkha Singh) ਦੇ ਨਾਲ ਉਨ੍ਹਾਂ ਦੀ 4 ਦਿਨ ਪਹਿਲਾਂ ਹੀ ਗੱਲ ਹੋਈ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਤਕੜੇ ਹੋ ਕੇ ਵਾਪਿਸ ਆ ਰਹੇ ਹਨ, ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।