ਹਾਈ ਕੋਰਟ 'ਚ ਅਜੇ ਨਹੀਂ ਸ਼ੁਰੂ ਹੋਵੇਗੀ ਫਿਜ਼ੀਕਲ ਸੁਣਵਾਈ - Punjab Haryana High Court
🎬 Watch Now: Feature Video
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਤੋਂ ਬਾਅਦ 25 ਮਾਰਚ ਤੋਂ ਅਦਾਲਤਾਂ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਲੌਕਡਾਊਨ 'ਚ ਰਿਆਇਤ ਤੋਂ ਬਾਅਦ ਹਾਲੇ ਵੀ ਇਹ ਵਿਵਸਥਾ ਚੱਲੀ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਗੇ ਲਈ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਅਦਾਲਤਾਂ ਵਿੱਚ ਸੁਣਵਾਈ ਸੰਭਵ ਨਹੀਂ ਹੈ। ਉੱਥੇ ਹੀ ਬਾਰ ਕੌਂਸਲ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਮਾਮਲਿਆਂ ਦੀ ਫਿਜ਼ੀਕਲ ਸੁਣਵਾਈ 12 ਅਕਤੂਬਰ ਤੋਂ ਸ਼ੁਰੂ ਨਹੀਂ ਹੁੰਦੀ ਤਾਂ ਭੁੱਖ ਹੜਤਾਲ ਕੀਤੀ ਜਾਵੇਗੀ।