ਨਸ਼ੇ ਦੇ ਓਵਰਡੋਜ਼ ਕਾਰਨ ਹੋਈ ਮੌਤ ਦੇ ਮਾਮਲੇ 'ਚ ਹਾਈ ਕੋਰਟ ਨੇ ਪੁਲਿਸ ਨੂੰ ਪਾਈ ਝਾੜ - drug overdose death
🎬 Watch Now: Feature Video
ਚੰਡੀਗੜ੍ਹ: ਜਲੰਧਰ ਪੁਲਿਸ ਵੱਲੋਂ ਨਸ਼ੇ ਦੀ ਓਵਰ ਡੋਜ਼ ਨਾਲ ਹੋਈ ਇੱਕ ਮੌਤ ਦੇ ਦਰਜ ਕੀਤੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਡੀਸੀਪੀ ਤੋਂ ਜਾਂਚ ਵਿੱਚ ਖਾਮੀਆਂ ਹੋਣ ਕਾਰਨ ਜਵਾਬ ਮੰਗਿਆ ਹੈ। ਇਸ ਮਾਮਲੇ ਦੇ ਮੁਲਜ਼ਮਾਂ ਨੇ ਜ਼ਮਾਨਤ ਲਈ ਹਾਈ ਕੋਰਟ ਵਿੱਚ ਅਰਜ਼ੀ ਲਗਾਈ ਹੈ। ਇਸ ਅਰਜ਼ੀ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਪੱਖ ਨੇ ਪੁਲਿਸ ਜਾਂਚ ਵਿੱਚ ਖਾਮੀਆਂ ਦੀ ਗੱਲ ਕਹੀ ਹੈ। ਇਸ ਨੂੰ ਲੈ ਕੇ ਅਦਾਲਤ ਨੇ ਡੀਸੀਪੀ ਨੂੰ ਦੋ ਹਫਤਿਆਂ ਅੰਦਰ ਹਲਫਮਾਨਾ ਦਾਖ਼ਲ ਕਰਨ ਦੇ ਲਈ ਕਿਹਾ ਹੈ।