ਪੰਜਾਬੀ ਗਾਇਕ ਗੁਰਦਾਸ ਮਾਨ ਨੇ ਅੰਮ੍ਰਿਤਸਰ ਦੇ ਭਗਤ ਪੂਰਨ ਸਿੰਘ ਗੇਟ ਦਾ ਕੀਤੀ ਉਦਘਾਟਨ - Gurdas Maan Bhagat Puran Singh gate
🎬 Watch Now: Feature Video
ਅਮ੍ਰਿਤਸਰ ਦੇ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਬਣਾਏ ਗਏ ਯਾਦਗਾਰੀ ਗੇਟ ਦੇ ਉਦਘਾਟਨ ਮੌਕੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਥੇ ਮੁੱਖ ਮਹਿਮਾਨ ਵੱਜੋਂ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਸਨਮਾਨ ਸਰੌਪੇ ਪਾ ਕੇ ਕੀਤਾ ਗਿਆ। ਦੱਸਣਯੋਗ ਹੈ ਕਿ ਗੁਰਦਾਸ ਮਾਨ ਨੇ ਆਪਣਾ ਜਨਮਦਿਨ ਕਬੂਤਰ ਉਡਾ ਕੇ ਮਣਾਇਆ ਅਤੇ ਭਗਤ ਪੂਰਨ ਸਿੰਘ ਜੀ ਵੱਲੋਂ ਕੀਤਾ ਨਿਸ਼ਕਾਮ ਸੇਵਾ ਦਾ ਗੁਣਗਾਣ ਕੀਤਾ।