ਜੇਲ੍ਹ ਦੇ ਖਾਣੇ ਵਿੱਚੋਂ ਮਿਲਿਆ ਕੱਚ, ਪੁਲਿਸ ਨੇ ਕੀਤਾ ਮਾਮਲਾ ਦਰਜ - ਸਹਾਇਕ ਸੁਪਰਡੈਂਟ ਅਸ਼ੀਸ਼ ਕੁਮਾਰ
🎬 Watch Now: Feature Video
ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ 'ਚ ਹੈ, ਸਹਾਇਕ ਸੁਪਰਡੈਂਟ ਅਸ਼ੀਸ਼ ਕੁਮਾਰ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਕੈਦੀ ਗੁਰਸੇਵਕ ਸਿੰਘ ਵਾਸੀ ਰਾਜਗੜ੍ਹ ਕੁੱਬੇ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਦੇ ਲੰਗਰ ਵਿੱਚੋਂ ਕੱਚ ਦੇ ਟੁਕੜੇ ਨਿਕਲੇ ਹਨ, ਕੈਦੀ ਗੁਰਸੇਵਕ ਸਿੰਘ ਵੱਲੋਂ ਜੇਲ੍ਹ ਨਿਯਮਾਂ ਦਾ ਉਲੰਘਣ ਕੀਤਾ ਗਿਆ ਹੈ। ਪੁਲਿਸ ਨੇ ਸਹਾਇਕ ਸੁਪਰਡੈਂਟ ਅਸ਼ੀਸ਼ ਕੁਮਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਇੱਥੇ ਦੱਸਣਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਸੂਬੇ ਭਰ ਦੇ ਏ ਅਤੇ ਬੀ ਕੈਟਾਗਰੀ ਦੇ ਗੈਂਗਸਟਰ ਬੰਦ ਹਨ, ਜਿਸ ਕਾਰਨ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸੀਆਰਪੀਐਫ ਦੀ ਤੈਨਾਤੀ ਕੀਤੀ ਗਈ ਹੈ ਪਰ ਜੇਲ੍ਹ ਵਿਚ ਖਾਣੇ ਵਿੱਚ ਕੱਚ ਮਿਲਾਏ ਜਾਣ ਦੀ ਘਟਨਾ ਨੇ ਇੱਕ ਵਾਰ ਜੇਲ੍ਹ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।