ਹੈਦਰਾਬਾਦ: ਭਾਰਤ ਵਿੱਚ ਜੇਕਰ ਤੁਸੀਂ ਸਿਰਫ 10 ਮਿੰਟਾਂ ਵਿੱਚ ਕੋਈ ਚੀਜ਼ ਆਰਡਰ ਕਰਨਾ ਚਾਹੁੰਦੇ ਹੋ, ਤਾਂ BlinkIt ਐਪ ਤੁਹਾਡੇ ਕੰਮ ਦੀ ਹੋ ਸਕਦੀ ਹੈ। BlinkIt ਨੇ ਭਾਰਤ ਵਿੱਚ 10 ਮਿੰਟਾਂ ਵਿੱਚ ਚੀਜ਼ਾਂ ਜਾਂ ਸੇਵਾਵਾਂ ਦੀ ਡਿਲੀਵਰੀ ਸ਼ੁਰੂ ਕੀਤੀ ਹੈ ਅਤੇ ਹੌਲੀ-ਹੌਲੀ ਇਸ ਸੇਵਾ ਨੂੰ ਕਈ ਉਤਪਾਦਾਂ ਵਿੱਚ ਫੈਲਾ ਦਿੱਤਾ ਗਿਆ ਹੈ। ਹੁਣ BlinkIt ਦੇ CEO ਨੇ ਐਲਾਨ ਕੀਤਾ ਹੈ ਕਿ ਯੂਜ਼ਰਸ BlinkIt ਰਾਹੀਂ Xiaomi ਸਮਾਰਟਫੋਨ ਅਤੇ ਨੋਕੀਆ ਫੀਚਰ ਫੋਨ ਆਰਡਰ ਕਰ ਸਕਦੇ ਹੋ, ਜੋ ਸਿਰਫ 10 ਮਿੰਟਾਂ 'ਚ ਤੁਹਾਡੇ ਤੱਕ ਪਹੁੰਚ ਜਾਵੇਗਾ।
10 ਮਿੰਟਾਂ 'ਚ ਘਰ ਪਹੁੰਚ ਜਾਵੇਗਾ ਸਮਾਰਟਫੋਨ
Zomato ਦੇ ਅਧੀਨ ਚੱਲ ਰਹੀ ਕੰਪਨੀ BlinkIt ਨੇ 10 ਮਿੰਟਾਂ ਵਿੱਚ ਆਈਫੋਨ ਡਿਲੀਵਰ ਕਰਨ ਦੀ ਸੇਵਾ ਬਹੁਤ ਪਹਿਲਾਂ ਸ਼ੁਰੂ ਕੀਤੀ ਸੀ। ਹੁਣ ਕੰਪਨੀ ਨੇ ਗ੍ਰਾਹਕਾਂ ਨੂੰ 10 ਮਿੰਟਾਂ 'ਚ ਐਂਡਰਾਈਡ ਅਤੇ ਫੀਚਰ ਫੋਨ ਡਿਲੀਵਰ ਕਰਨ ਦੀ ਸੇਵਾ ਵੀ ਦੇ ਦਿੱਤੀ ਹੈ।
Now get smartphones and feature phones delivered in just 10 minutes!
— Albinder Dhindsa (@albinder) January 21, 2025
We’ve partnered with Xiaomi and Nokia to deliver their bestselling range in parts of Delhi NCR, Mumbai, and Bengaluru.
Redmi 13 5G, Redmi 14C, iPhone 16, and Nokia 105 are already available on the Blinkit app.… pic.twitter.com/MezOCBOmo6
BlinkIt ਦੇ ਸੀਈਓ ਨੇ ਦਿੱਤੀ ਜਾਣਕਾਰੀ
BlinkIt ਦੇ ਸੀਈਓ ਅਲਬਿੰਦਰ ਢੀਂਡਸਾ ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਅਸੀਂ Xiaomi ਅਤੇ Nokia ਦੇ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਅਸੀਂ 10 ਮਿੰਟਾਂ ਦੇ ਅੰਦਰ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਿੱਚ ਇਨ੍ਹਾਂ ਕੰਪਨੀਆਂ ਦੇ ਸਭ ਤੋਂ ਵੱਧ ਵਿਕਣ ਵਾਲੇ ਫੋਨਾਂ ਦੀ ਰੇਂਜ ਪ੍ਰਦਾਨ ਕਰ ਸਕੀਏ। ਅਲਬਿੰਦਰ ਢੀਂਡਸਾ ਨੇ ਅੱਗੇ ਆਪਣੀ ਪੋਸਟ ਵਿੱਚ ਕੁਝ ਫੋਨਾਂ ਦੇ ਨਾਵਾਂ ਦਾ ਵੀ ਜ਼ਿਕਰ ਕੀਤਾ ਹੈ, ਜੋ ਉਨ੍ਹਾਂ ਦਾ ਪਲੇਟਫਾਰਮ ਚੁਕਤੀ ਵਿੱਚ ਪ੍ਰਦਾਨ ਕਰੇਗਾ। ਉਨ੍ਹਾਂ ਨੇ ਲਿਖਿਆ ਕਿ Redmi 13 5G, Redmi 14C, iPhone 16 ਅਤੇ Nokia 105 ਨੂੰ BlinkIt ਐਪ 'ਤੇ ਉਪਲਬਧ ਕਰਵਾਇਆ ਗਿਆ ਹੈ। ਗ੍ਰਾਹਕਾਂ ਨੂੰ ਇਨ੍ਹਾਂ ਵਿੱਚੋਂ ਕਈ ਫੋਨਾਂ 'ਤੇ ਬਿਨ੍ਹਾਂ ਕੀਮਤ ਦੇ EMI ਆਫਰ ਵੀ ਮਿਲ ਸਕਦੇ ਹਨ।
You can now get laptops, monitors, printers and more delivered in 10 minutes!
— Albinder Dhindsa (@albinder) January 9, 2025
We're expanding our electronics range to cover more use cases and have partnered up with leading brands in this category. We've got 👇
• Laptops from HP
• Monitors from Lenovo, Zebronics and MSI
•… pic.twitter.com/23AQKZyIKZ
BlinkIt ਦੇ ਸੀਈਓ ਨੇ ਆਪਣੀ ਪੋਸਟ ਵਿੱਚ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਨ੍ਹਾਂ ਕੰਪਨੀਆਂ ਦੇ ਹੋਰ ਫੋਨਾਂ ਦੇ ਨਾਲ-ਨਾਲ ਹੋਰ ਬ੍ਰਾਂਡਾਂ ਨੂੰ ਆਪਣੇ ਪਲੇਟਫਾਰਮ 'ਤੇ ਸ਼ਾਮਲ ਕਰਨਗੇ ਤਾਂ ਜੋ ਉਨ੍ਹਾਂ ਦੇ ਫੋਨ ਵੀ 10 ਮਿੰਟਾਂ ਦੇ ਅੰਦਰ ਗ੍ਰਾਹਕਾਂ ਤੱਕ ਪਹੁੰਚਾਏ ਜਾ ਸਕਣ।
ਪਹਿਲਾ ਵੀ ਕੀਤੇ ਜਾ ਚੁੱਕੇ ਨੇ ਵੱਡੇ ਐਲਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 10 ਜਨਵਰੀ ਨੂੰ BlinkIt ਦੇ ਸੀਈਓ ਨੇ ਭਾਰਤ ਦੇ ਕਈ ਮਹਾਨਗਰਾਂ ਵਿੱਚ ਲੈਪਟਾਪ, ਮਾਨੀਟਰ ਅਤੇ ਪ੍ਰਿੰਟਰ ਦੀ ਡਿਲੀਵਰੀ ਦੀ ਸੇਵਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਸੀ। ਦਿੱਲੀ NCR, ਪੁਣੇ, ਮੁੰਬਈ, ਬੈਂਗਲੁਰੂ, ਕੋਲਕਾਤਾ ਅਤੇ ਲਖਨਊ ਵਿੱਚ ਰਹਿਣ ਵਾਲੇ ਗ੍ਰਾਹਕ ਇਸ ਪਲੇਟਫਾਰਮ ਤੋਂ ਸਿਰਫ਼ 10 ਮਿੰਟ ਵਿੱਚ HP ਲੈਪਟਾਪ, Lenovo, Zebronics ਅਤੇ MSI ਮਾਨੀਟਰ, Canon ਅਤੇ HP ਪ੍ਰਿੰਟਰ ਆਰਡਰ ਕਰ ਸਕਦੇ ਹਨ।
Ambulance in 10 minutes.
— Albinder Dhindsa (@albinder) January 2, 2025
We are taking our first step towards solving the problem of providing quick and reliable ambulance service in our cities. The first five ambulances will be on the road in Gurugram starting today. As we expand the service to more areas, you will start… pic.twitter.com/N8i9KJfq4z
BlinkIt ਦੀ ਐਂਬੂਲੈਂਸ ਸੇਵਾ
ਇਸ ਸੇਵਾ ਨੂੰ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਕੁਝ ਦਿਨ ਪਹਿਲਾਂ BlinkIt ਨੇ 10 ਮਿੰਟਾਂ ਵਿੱਚ ਐਂਬੂਲੈਂਸ ਸੇਵਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਸੀ। ਹਾਲਾਂਕਿ, ਸ਼ੁਰੂਆਤ ਵਿੱਚ BlinkIt ਦੀ ਐਂਬੂਲੈਂਸ ਸੇਵਾ ਸਿਰਫ ਗੁਰੂਗ੍ਰਾਮ ਵਿੱਚ ਸ਼ੁਰੂ ਕੀਤੀ ਗਈ ਹੈ ਪਰ ਸੀਈਓ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਕਈ ਸ਼ਹਿਰਾਂ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਐਂਬੂਲੈਂਸ ਸੇਵਾ ਮਿਲ ਸਕੇ।
ਇਹ ਵੀ ਪੜ੍ਹੋ:-