20 ਸਾਲਾਂ ਤੋਂ ਭਗੌੜਾ ਮੁਲਜ਼ਮ ਪੁਲਿਸ ਅੜਿੱਕੇ, ਪਿੰਡ ’ਚ ਰਹਿ ਰਿਹਾ ਸੀ ਨਾਂ ਬਦਲ ਕੇ - Fugitive for 20 years accused
🎬 Watch Now: Feature Video
ਫਿਰੋਜ਼ਪੁਰ: ਚੋਣਾਂ ਦਾ ਮਾਹੌਲ ਹੋਣ ਕਾਰਨ ਪੁਲਿਸ ਵੱਲੋਂ ਥਾਂ ਥਾਂ ਛਾਪੇਮਾਰੀਆਂ ਕੀਤੀ ਜਾ ਰਹੀਆਂ ਹਨ। ਇਸੇ ਤਹਿਤ ਪੁਲਿਸ ਦੀ ਟੀਮ ਨੇ 20 ਸਾਲ ਤੋਂ ਭਗੋੜਾ ਦੋਸ਼ੀ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਮਾਮਲੇ ਸਬੰਧੀ ਐਸਐਚਓ ਜਸਵਿੰਦਰ ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਖਿਲਾਫ 17.5 ਕੁਇੰਟਲ ਚੂਰਾ ਪੋਸਤ ਬਰਾਮਦ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਇਹ ਮੇਜਰ ਸਿੰਘ ਦੇ ਨਾਂ ਨਾਲ ਆਪਣੇ ਦਸਤਾਵੇਜ਼ ਬਣਵਾ ਕੇ ਪਿੰਡ ਵਿੱਚ ਰਹਿ ਰਿਹਾ ਸੀ, ਫਿਲਹਾਲ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਨਾਲ ਹੀ ਨਾਮ ਬਦਲਣ ਤੇ ਲਾਇਸੈਂਸ ਤੇ ਹੋਰ ਕਾਗਜ਼ਾਤ ਬਣਾਉਣ ਪਿੱਛੇ ਜਿਨ੍ਹਾਂ ਵੀ ਵਿਅਕਤੀਆਂ ਦੇ ਹੱਥ ਹੋਣਗੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।