ਧਰੇੜੀ ਜੱਟਾਂ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਨਵਜੋਤ ਸਿੱਧੂ ਦਾ ਵਿਰੋਧ - ਸਿਆਸੀ ਲੀਡਰਾਂ ਦਾ ਵਿਰੋਧ
🎬 Watch Now: Feature Video
ਪਟਿਆਲਾ: ਪੰਜਾਬ ਵਿੱਚ ਸਿਆਸੀ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ (Farmers) ਵੱਲੋਂ ਪਿੰਡਾਂ ਵਿੱਚ ਆਉਣ ‘ਤੇ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਕਿਸਾਨਾਂ (Farmers) ਵੱਲੋਂ ਹੁਣ ਪਟਿਆਲਾ-ਰਾਜਪੁਰਾ ਰੋਡ ‘ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ (Farmers) ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਲਈ ਕਾਫ਼ੀ ਗੁੱਸਾ ਵੀ ਵੇਖ ਨੂੰ ਮਿਲਿਆ। ਕਿਸਾਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਸਿਰਫ਼ ਆਪਣੀ ਕੁਰਸੀ ਲਈ ਇਹ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕਿਸਾਨਾਂ (Farmers) ਨਾਲ ਕੋਈ ਹਮਦਰਦੀ ਨਹੀਂ ਹੈ ਸਗੋਂ ਵੋਟਾਂ ਲੈਣ ਲਈ ਸਿੱਧੂ ਇਹ ਸਭ ਦਿਖਾਵੇ ਕਰ ਰਹੇ ਹਨ।
Last Updated : Oct 7, 2021, 1:09 PM IST