ਫਿਰੋਜ਼ਪੁਰ ਤੇ ਜੀਰਾ ਸਿਵਲ ਕੋਰਟ 'ਚ 4 ਭਾਜਪਾ ਆਗੂਆਂ ਖਿਲਾਫ਼ ਕਿਸਾਨਾਂ ਨੇ ਕੀਤੀ ਪਟੀਸ਼ਨ ਦਾਇਰ - ਬੀਜੇਪੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ
🎬 Watch Now: Feature Video
ਫਿਰੋਜ਼ਪੁਰ: ਫਿਰੋਜ਼ਪੁਰ ਅਤੇ ਜੀਰਾ ਦੀਆਂ ਸਿਵਲ ਅਦਾਲਤਾਂ ‘ਚ ਭਾਜਪਾ ਦੇ 4 ਆਗੂਆਂ ਖਿਲਾਫ਼ ਫ਼ੌਜ਼ਦਾਰੀ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਆਗੂਆਂ ‘ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੰਸਦ ਮੈਂਬਰ ਰਵੀ ਕ੍ਰਿਸ਼ਨ, ਰਾਮ ਮਹਾਦੇਵ ਸੈਕਟਰਲ ,ਬੀਜੇਪੀ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਖਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ 4 ਕਿਸਾਨ ਵਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਬਲਰਾਜ ਸਿੰਘ ਦੇ ਵਕੀਲ ਰਜਨੀਸ਼ ਦਹੀਆ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਆਗੂਆਂ ਵਲੋਂ ਸ਼ੋਸਲ ਮੀਡੀਆ ਟਵਿੱਟਰ ਅਤੇ ਹੋਰ ਥਾਵਾਂ ‘ਤੇ ਇਨ੍ਹਾਂ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਖਾਲਿਸਤਾਨੀ, ਡਰਾਮੇਬਾਜ਼ ਅਤੇ ਜਾਅਲੀ ਸਰਦਾਰ ਕਹਿ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਟੀਸ਼ਨ ਪਾਈ ਗਈ ਹੈ।