ਜੈਤੋ 'ਚ ਕੋਰੋਨਾ ਦੇ ਮਾਮਲੇ ਆਉਣ ਨਾਲ ਲੋਕਾਂ 'ਚ ਸਹਿਮ - ਮਾਈਕਰੋ ਕੰਨਟੇਨਮੈਟ
🎬 Watch Now: Feature Video
ਫ਼ਰੀਦਕੋਟ: ਜੈਤੋ ਚ ਇਕ ਵਾਰ ਫਿਰ ਤੋਂਂ ਕੋਰੋਨਾ ਮਹਾਂਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਹੀ ਐੱਸ.ਡੀ.ਐਮ. ਡਾ. ਮਨਦੀਪ ਕੌਰ ਨੇ ਦੱਸਿਆ ਕਿ ਜੈਤੋ ਸ਼ਹਿਰ ਵਿੱਚ 8 ਕੋਰੋਨਾ ਪੌਜ਼ੀਟਿਵ ਮਰੀਜ਼ ਆਉਣ ਕਾਰਨ ਮੁਕਤਸਰ ਰੋਡ, ਮਹੇਸ਼ੀ ਚੱਕੀ ਵਾਲੀ ਗਲੀ ਨੂੰ ਮਾਈਕਰੋ ਕੰਨਟੇਨਮੈਟ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਸ.ਐਮ.ਓ. ਜੈਤੋ ਨੂੰ ਇਸ ਗਲੀ 'ਚ ਰਹਿੰਦੇ ਲੋਕਾਂ ਦੇ ਲੋੜੀਂਦੇ ਟੈਸਟ ਅਤੇ ਮੈਡੀਕਲ ਐਮਰਜੈਂਸੀ ਦੌਰਾਨ ਤੁਰੰਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਡਾ. ਮਨਦੀਪ ਕੌਰ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਜੈਤੋ ਇਸ ਜੋਨ ਦੀ ਓਵਰਆਲ ਨਿਗਰਾਨੀ ਰੱਖਣਗੇ ਅਤੇ ਆਪਣੀ ਰਿਪੋਰਟ ਐਸ.ਡੀ.ਐਮ.ਆਫਸ ਜੈਤੋ ਨੂੰ ਦੇਣਗੇ।