ਗਾਂਧੀ ਜੈਯੰਤੀ ਮੌਕੇ ਕੱਢੀ ਗਈ ਜਾਗਰੂਕਤਾ ਰੈਲੀ, ਪਰ ਥਾਂ ਥਾਂ ਲੱਗੇ ਨੇ ਗੰਦਗੀ ਦੇ ਢੇਰ - ਜਾਗਰੂਕਤਾ ਰੈਲੀ
🎬 Watch Now: Feature Video
ਪਟਿਆਲਾ: 2 ਅਕਤੂਬਰ (ਗਾਂਧੀ ਜਯੰਤੀ) ਦਾ ਦਿਨ ਭਾਰਤ ਦੇ ਇਤਿਹਾਸ 'ਚ ਇਕ ਖ਼ਾਸ ਮਹੱਤਵ ਰੱਖਦਾ ਹੈ। ਗਾਂਧੀ ਜਯੰਤੀ ਮੌਕੇ ਨਾਭਾ ਦੇ ਵਿਚ ਵੀ ਜ਼ਿਲ੍ਹਾ ਲੀਗਲ ਸਰਵਿਸ ਦੇ ਵੱਲੋਂ ਵੀ ਲੋਕਾਂ ਨੂੰ ਕਾਨੂੰਨ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਮਾਰਚ ਦਾ ਆਯੋਜਨ ਕੀਤਾ ਗਿਆ। ਭਾਵੇਂ ਕਿ ਨਾਭਾ ਪ੍ਰਸ਼ਾਸਨ ਵੱਲੋਂ ਗਾਂਧੀ ਜੈਯੰਤੀ ਮੌਕੇ ਇਕ ਵੱਡੀ ਜਾਗਰੂਕਤਾ ਰੈਲੀ ਕੱਢੀ ਗਈ ਪਰ ਥਾਂ ਥਾਂ ਲੱਗੇ ਗੰਦਗੀ ਦੇ ਢੇਰ ਨਾਭਾ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾ ਰਹੇ ਸਨ। ਸ਼ਹਿਰ ਨਿਵਾਸੀਆਂ ਦਾ ਕਹਿਣਾ ਸੀ ਕਿ ਅੱਜ ਪ੍ਰਸ਼ਾਸਨ ਸੜਕਾਂ ਤੇ ਉਤਰ ਕੇ ਜਾਗਰੂਕਤਾ ਰੈਲੀ ਕੱਢ ਰਿਹਾ ਹੈ ਤਾਂ ਹੀ ਅੱਗੇ ਅੱਗੇ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ ਪਰ ਉਝ ਸ਼ਹਿਰ ਚ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ।