ਰਤਨਪਾਲੋਂ ਤੋਂ ਇਕੋਲਾਹਾ ਤੱਕ ਬਣ ਰਹੀ ਸੜਕ 'ਤੇ ਘਟੀਆ ਸਮੱਗਰੀ ਵਰਤਣ ਦੇ ਲੱਗੇ ਇਲਜ਼ਾਮ - ਪਿੰਡ ਵਾਸੀਆਂ ਅਤੇ ਅਕਾਲੀ ਦਲ ਆਗੂ ਨੇ ਸਵਾਲ ਚੁੱਕੇ
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣ ਦੀਆਂ ਗੱਲਾਂ ਕਰ ਰਹੀ ਹੈ ਅਤੇ ਹਰ ਕੰਮ ਇਮਾਨਦਾਰੀ ਨਾਲ ਕਰਨ ਦੇ ਦਾਅਵੇ ਕਰਦੀ ਹੈ, ਇਹਨਾਂ ਦਾਅਵਿਆਂ 'ਚ ਕਿੰਨੀ ਕੁ ਸੱਚਾਈ ਹੈ, ਇਸਦੀ ਅਸਲੀਅਤ ਪਤਾ ਚਲਦੀ ਹੈ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਰਤਨਪਾਲੋ ਤੋਂ ਖੰਨਾ ਦੇ ਪਿੰਡ ਇਕੋਲਾਹਾ ਨੂੰ ਜਾਂਦੀ 8 ਕਿਲੋਮੀਟਰ ਦੀ ਸੜਕ ਵੇਖ ਕੇ। ਜਿਸ ਨੂੰ ਲਗਪਗ ਪੌਣੇ ਤਿੰਨ ਕਰੋੜ ਨਾਲ ਬਣਾਇਆ ਜਾਣਾ ਹੈ। ਜਿਸ ਨੂੰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ 'ਤੇ ਪਿੰਡ ਵਾਸੀਆਂ ਅਤੇ ਅਕਾਲੀ ਦਲ ਆਗੂ ਨੇ ਸਵਾਲ ਚੁੱਕੇ ਹਨ। ਦੂਜੇ ਪਾਸੇ ਕਾਂਗਰਸੀ ਆਗੂ ਅਤੇ ਅਧਿਕਾਰੀ ਸੜਕ ਸਹੀ ਢੰਗ ਨਾਲ ਬਨਾਉਣ ਦਾ ਦਾਅਵਾ ਕਰ ਰਹੇ ਹਨ। ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਵਿੱਚ ਪੈਂਦਾ ਪਿੰਡ ਰਤਨਪਾਲੋ ਵਿਖੇ ਬਣ ਰਹੀ ਸੜਕ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸੜਕ ਦੀ ਹਾਲਾਤ ਇਹ ਹੈ ਕਿ ਸੜਕ 'ਤੇ ਪਾਈ ਗਈ ਲੁੱਕ ਹੱਥ ਨਾਲ ਉਖੜਨ ਲੱਗ ਪਈ ਹੈ। ਅਕਾਲੀ ਦਲ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸੜਕ ਬਣਾਉਣ ਲਈ ਵਰਤੇ ਜਾਣ ਸਮਾਨ ਵਿੱਚ ਘਟੀਆ ਸਮੱਗਰੀ ਵਰਤੀ ਗਈ ਹੈ। ਉਨ੍ਹਾਂ ਜਾਂਚ ਦੀ ਮੰਗ ਵੀ ਕੀਤੀ।