ਪਿਸਤੌਲ ਦੀ ਨੋਕ ’ਤੇ ਕਾਰ ਖੋਹਣ ਵਾਲੇ 2 ਮੁਲਜ਼ਮ ਕਾਬੂ - ਕਾਰ ਖੋਹਣ ਵਾਲੇ
🎬 Watch Now: Feature Video
ਫਰੀਦਕੋਟ: ਥਾਣਾ ਕੋਤਵਾਲੀ ਪੁਲਿਸ ਨੇ 2 ਦਿਨ ਪਹਿਲਾਂ ਸ਼ਨੀਵਾਰ ਦੀ ਰਾਤ ਤਲਵੰਡੀ ਰੋਡ ’ਤੇ ਮਾਡਰਨ ਜੇਲ੍ਹ ਦੇ ਕੋਲ ਪਿਸਟਲ ਦੀ ਨੋਕ ’ਤੇ ਸਵਿਫਟ ਕਾਰ ਖੋਹਣ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਗਦੀਪ ਸਿੰਘ ਵਾਸੀ ਪਿੰਡ ਊਬੋਕੇ ਜ਼ਿਲ੍ਹਾ ਤਰਨਤਾਰਨ ਤੇ ਦਿਲਜਾਨ ਸਿੰਘ ਵਾਸੀ ਪਿੰਡ ਗੁੰਬਦ ਰਾਏਕੇ ਵੱਜੋਂ ਹੋਈ ਹੈ। ਇਨ੍ਹਾਂ ਤੋਂ 32 ਬੋਰ ਦੀ ਪਿਸਟਲ ਅਤੇ 6 ਕਾਰਤੂਸਾਂ ਸਮੇਤ ਘਟਨਾ ਵਿੱਚ ਵਰਤੀ ਗਈ ਸਵਿਫਟ ਕਾਰ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 16 ਅਪ੍ਰੈਲ ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।