ਭਾਖੜਾ ਨਹਿਰ ਚ ਡਿੱਗੀ ਕਾਰ ਚੋਂ ਮਿਲੀਆਂ ਦੋ ਔਰਤਾਂ ਦੀਆਂ ਲਾਸ਼ਾਂ, ਜਾਂਚ ਚ ਜੁੱਟੀ ਪੁਲਿਸ - ਕਾਰ ਚੋਂ ਮਿਲੀਆਂ ਦੋ ਔਰਤਾਂ ਦੀਆਂ ਲਾਸ਼ਾਂ
🎬 Watch Now: Feature Video
ਪਟਿਆਲਾ: ਬੀਤੀ ਦੇਰ ਰਾਤ 12 ਵਜੇ ਦੇ ਕਰੀਬ ਭਾਖੜਾ ਨਹਿਰ ’ਚ ਇੱਕ ਗੱਡੀ ਡਿੱਗ ਗਈ ਸੀ ਜਿਸ ਨੂੰ ਗੋਤਾਖੋਰਾਂ ਵੱਲੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਨਹਿਰ ਚੋਂ ਕੱਢੀ ਗੱਡੀ ਚੋਂ ਦੋ ਮਹਿਲਾਵਾਂ ਦੀਆਂ ਲਾਸ਼ਾਂ (2 dead bodies of women found) ਮਿਲੀਆਂ ਹਨ। ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਹਾਦਸੇ ਦੇ ਪਿੱਛੇ ਦਾ ਕਾਰਨ ਅਤੇ ਮ੍ਰਿਤਕ ਮਹਿਲਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ।