ਮੋਬਾਇਲ ਟਾਵਰ 'ਤੇ ਚੜ੍ਹੇ ਅਧਿਆਪਕ ਨਾਲ ਸੁਖਬੀਰ ਬਾਦਲ ਨੇ ਫ਼ੋਨ 'ਤੇ ਕੀਤੀ ਗੱਲ - Mobile Tower
🎬 Watch Now: Feature Video
ਚੰਡੀਗੜ੍ਹ: ਸੈਕਟਰ 4 ਸਥਿਤ ਐਮ.ਐਲ.ਏ ਹਾਸਟਲ ਦੇ ਨੇੜੇ ਬਣੇ ਮੋਬਾਇਲ ਟਾਵਰ (Mobile Tower) ’ਤੇ ਵੋਕੇਸ਼ਨਲ ਅਧਿਆਪਕ (Vocational teacher) ਚੜ੍ਹ ਗਿਆ ਹੈ। ਸਵੇਰ ਤੋਂ ਹੀ ਅਧਿਆਪਕ ਟਾਵਰ ’ਤੇ ਚੜ੍ਹਿਆ ਹੋਇਆ ਹੈ। ਜਿਨ੍ਹਾਂ ਨੂੰ ਹੇਠਾਂ ਲਿਆਉਣ ਲਈ ਚੰਡੀਗੜ੍ਹ ਪੁਲਿਸ (Chandigarh Police) ਅਤੇ ਸਿਵਲ ਡਿਫੇਂਸ (Civil defence) ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Shiromani Akali Dal President Sukhbir Singh Badal) ਨੇ ਮੋਬਾਇਲ ਟਾਵਰ ਉਤੇ ਚੜੇ ਨੌਜਵਾਨ ਨਾਲ ਫ਼ੋਨ 'ਤੇ ਗੱਲ ਕੀਤੀ। ਉਹਨਾਂ ਨੌਜਵਾਨ ਨੂੰ ਕਿਹਾ ਕਿ ਬੇਟਾ ਕੁਝ ਗ਼ਲਤ ਕੰਮ ਨਹੀਂ ਕਰਨਾ ਤੁਸੀਂ, ਉਹਨਾਂ ਕਿਹਾ ਕਿ ਹੌਸਲਾ ਰੱਖੋ ਬੇਟਾ।