ਪਠਾਨਕੋਟ ਗ੍ਰੇਨੇਡ ਹਮਲੇ ਤੋਂ ਬਾਅਦ ਵੀ ਜਲੰਧਰ ਪੁਲਿਸ ਸੁਸਤ
🎬 Watch Now: Feature Video
ਜਲੰਧਰ: ਪਠਾਨਕੋਟ ਗ੍ਰੇਨੇਡ ਹਮਲਾ (pathankot grenade attack) ਤੋਂ ਬਾਅਦ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ ਦੇ ਕੋਲ ਐਸ.ਐਸ.ਪੀ ਪਠਾਨਕੋਟ ਵੱਲੋਂ ਇਲਾਕੇ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਪੁਲਿਸ ਵਲੋਂ ਹਾਈਟੈੱਕ ਨਾਕੇ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜਲੰਧਰ ਦੀ ਜੇਕਰ ਗੱਲ ਕਰੀਏ ਤਾਂ ਜਲੰਧਰ ਦੇ ਪਠਾਨਕੋਟ ਚੌਂਕ (Pathankot Chowk, Jalandhar) ਦੇ ਨਾਂ 'ਤੇ ਕੋਈ ਪੁਲਿਸ ਅਧਿਕਾਰੀ ਨਹੀਂ ਹੈ ਅਤੇ ਨਾ ਹੀ ਕੋਈ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ। ਜੋ ਕਿ ਜਲੰਧਰ ਪੁਲਿਸ ਪ੍ਰਸ਼ਾਸਨ 'ਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦੀ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਆਰਮੀ ਏਰੀਏ ਦੇ ਬਾਹਰ ਦੋ ਹਮਲਾਵਰਾਂ ਨੇ ਪਠਾਨਕੋਟ ਵਿਖੇ ਹੈਂਡ ਗ੍ਰੇਨੇਡ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੇ ਰਾਤ ਦੀ ਚੌਕਸੀ ਵਧਾ ਦਿੱਤੀ। ਇਸ ਦੇ ਨਾਲ ਹੀ ਪਠਾਨਕੋਟ 'ਤੇ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਹਮਲਾ (Grenade attack) ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ਸਵਾਰ (Motorcycle riders) ਸਨ।