VIDEO : ਹੜ੍ਹ ਨੇ ਕਾਜ਼ੀਰੰਗਾ ਵਿੱਚ ਮਚਾਈ ਤਬਾਹੀ, ਵੇਖੋ ਜਾਨਵਰਾਂ ਦਾ ਹਾਲ - Kaziranga National Park
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12938313-thumbnail-3x2-asaam.jpg)
ਅਸਾਮ: ਅਸਾਮ ਵਿੱਚ ਹੜ੍ਹ ਦੀ ਸਥਿਤੀ ਹੋਰ ਵਿਗੜਨੀ ਸ਼ੁਰੂ ਹੋ ਗਈ ਹੈ। ਬ੍ਰਹਮਪੁਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਾਜ਼ੀਰੰਗਾ ਰਾਸ਼ਟਰੀ ਪਾਰਕ ਦੇ ਵੱਖ -ਵੱਖ ਹਿੱਸਿਆਂ ਵਿੱਚ ਹੜ੍ਹ ਦਾ ਪਾਣੀ ਵੱਧ ਗਿਆ ਹੈ। ਦੋ ਮਿੰਟ ਦੇ ਵੀਡੀਓ ਵਿੱਚ, ਵੇਖੋ ਕਿ ਕਿਵੇਂ ਹੜ੍ਹ ਦਾ ਪਾਣੀ ਕਾਜ਼ੀਰੰਗਾ ਦੇ ਅੰਦਰਲੇ ਹਿੱਸੇ ਵਿੱਚ ਦਾਖ਼ਲ ਹੋ ਗਿਆ ਹੈ। ਜਿਸ ਨਾਲ ਜਾਨਵਰਾਂ ਦੀ ਦੁਰਦਸ਼ਾ ਮਾੜੀ ਹੋ ਰਹੀ ਹੈ। ਏਸ਼ੀਅਨ ਗੈਂਡੇ ਪਾਰਕ ਦੇ ਅੰਦਰ ਉੱਚੇ ਖੇਤਰਾਂ ਵਿੱਚ ਪਨਾਹ ਲੈ ਰਹੇ ਹਨ। ਹਿਰਨ ਅਤੇ ਹੋਰ ਜੰਗਲੀ ਜੀਵ ਥਾਂ ਦੀ ਭਾਲ ਵਿੱਚ ਕਾਰਬੀ ਪਹਾੜੀਆਂ ਵੱਲ ਚਲੇ ਗਏ ਹਨ। ਦੂਜੇ ਪਾਸੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਤਾਇਨਾਤ ਵਣ ਰੇਂਜਰਾਂ ਅਤੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।