thumbnail

By

Published : Apr 3, 2022, 10:32 PM IST

Updated : Feb 3, 2023, 8:21 PM IST

ETV Bharat / Videos

ਗਊਆਂ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ !

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਚੌਕੀ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਇਲਾਕਾ ਚਾਂਦੀ ਐਵੀਨਿਊ ਦਾ ਹੈ ਜਿੱਥੇ ਦਿਨ-ਦਿਹਾੜੇ ਦੋ ਮ੍ਰਿਤਕ ਗਊਆਂ ਮਿਲਣ ਕਾਰਨ ਹੜਕੰਪ ਮੱਚ ਗਿਆ ਜਿਸਦੇ ਚੱਲਦੇ ਸ਼ਿਵ ਸੈਨਾ ਰਾਸ਼ਟਰੀ ਭਗਵਾ ਦੇ ਆਗੂਆਂ ਅਤੇ ਹਿੰਦੂ ਸਮਾਜ ਵੱਲੋਂ ਮੌਕੇ ’ਤੇ ਪੁਲਿਸ ਨੂੰ ਬੁਲਾ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ। ਇਸ ਮੌਕੇ ਪਹੁੰਚੇ ਸ਼ਿਵ ਸੈਨਾ ਰਾਸ਼ਟਰੀ ਭਗਵਾ ਦੇ ਆਗੂ ਪੰਕਜ ਦਵੇਸ਼ਰ ਅਤੇ ਪੰਡਿਤ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਥੇ ਚਾਂਦ ਐਵੀਨਿਊ ਵਿੱਚ ਦਿਨ ਦਿਹਾੜੇ ਦੋ ਗਊਆਂ ਮ੍ਰਿਤਕ ਮਿਲੀਆਂ ਹਨ। ਮ੍ਰਿਤਕ ਗਊਆਂ ਨੂੰ ਉੱਥੋਂ ਪ੍ਰਸ਼ਾਸਨ ਦੀ ਮਦਦ ਨਾਲ ਜੇਸੀਬੀ ਮੰਗਵਾ ਪੋਸਟਮਾਰਟਮ ਕਰਵਾਉਣ ਲਈ ਲਿਜਾਇਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
Last Updated : Feb 3, 2023, 8:21 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.