ਵੋਟਿੰਗ ਦੌਰਾਨ ਭਾਜਪਾ ਪ੍ਰਧਾਨ ਤੇ ਕਾਂਗਰਸੀ ਵਰਕਰਾਂ ਚ ਤਕਰਾਰ, ਮਾਹੌਲ ਤਣਾਅਪੂਰਨ - BJP president and Congress workers clash during voting in Pathankot
🎬 Watch Now: Feature Video
ਪਠਾਨਕੋਟ: ਪੰਜਾਬ ਵਿੱਚ ਵੋਟਾਂ ਪੈਣੀਆਂ ਜਾਰੀ ਹਨ। ਵੋਟਾਂ ਦੌਰਾਨ ਸੂਬੇ ਵਿੱਚ ਕਈ ਥਾਵਾਂ ‘ਤੇ ਕਈ ਤਰ੍ਹਾਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਠਾਨਕੋਟ ਵਿੱਚ ਵੋਟਿੰਗ ਦੌਰਾਰ ਕਾਂਗਰਸੀ ਅਤੇ ਭਾਜਪਾ ਆਗੂਆਂ ਵਿਚਕਾਰ ਤਕਰਾਰ ਦੀ ਖ਼ਬਰ ਸਾਹਮਣੇ ਆਈ ਹੈ। ਹਲਕੇ ਦੇ ਵਾਰਡ ਨੰਬਰ 16 ਦੇ ਬੂਥ ਨੰਬਰ 24, 25, 26 ਤਕਰਾਰ ਹੋਈ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕਾਂਗਰਸ ਕੌਂਸਲਰ ਦੇ ਪਤੀ ਧਰਮਪਾਲ ਪੱਪੂ ਨਾਲ ਪੋਲਿੰਗ ਏਜੰਟ ਦੇ ਅੰਦਰ ਬੈਠਣ ਨੂੰ ਲੈਕੇ ਬਹਿਸ ਹੋਈ। ਇਸ ਬਹਿਸ ਦੌਰਾਨ ਪੁਲਿਸ ਮਾਮਲੇ ਨੂੰ ਸ਼ਾਂਤ ਕਰਦੀ ਵਿਖਾਈ ਦਿੱਤੀ। ਇਸ ਬਹਿਸ ਦੌਰਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਠਾਨਕੋਟ ਵਿੱਚ ਪੋਲਿੰਗ ਸਹੀ ਹੋ ਰਹੀ ਹੈ ਪਰ ਕੁਝ ਥਾਵਾਂ ਉੱਪਰ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
Last Updated : Feb 3, 2023, 8:17 PM IST