ਚੋਣ ਪ੍ਰਚਾਰ ਦੇ ਆਖਿਰੀ ਦਿਨ ਮਜੀਠੀਆ ਨੇ ਹਲਕੇ ਪੂਰਬੀ ’ਚ ਕੀਤਾ ਰੋਡ ਸ਼ੋਅ
🎬 Watch Now: Feature Video
ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 ਦੇ ਲਈ ਅੱਜ ਆਖਿਰੀ ਦਿਨ ਹੈ। ਜਿਸ ਦੇ ਚੱਲਦੇ ਸਾਰੀਆਂ ਪਾਰਟੀਆਂ ਵੱਲੋਂ ਜ਼ੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਹਲਕਾ ਪੂਰਬੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਵੱਲੋਂ ਅੰਮ੍ਰਿਤਸਰ ਦੇ ਬੱਸ ਅੱਡੇ ਦੇ ਬਾਹਰ ਰੋਡ ਸ਼ੋਅ ਕੱਢਿਆ ਗਿਆ। ਬਿਕਰਮ ਮਜੀਠੀਆ ਵੱਲੋਂ ਮੋਟਰਸਾਈਕਲ ਚਲਾ ਕੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸੈਂਕੜੇ ਦੀ ਤਦਾਦ ਚ ਨੌਜਵਾਨਾਂ ਨੇ ਰੋਡ ਸ਼ੋਅ ਚ ਹਿੱਸਾ ਲਿਆ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਲੋਕਾਂ ਵੱਲੋਂ ਜੋ ਪਿਆਰ ਉਨ੍ਹਾਂ ਨੂੰ ਮਿਲ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਮੋਢਿਆ ’ਤੇ ਵੱਡੀ ਜਿੰਮੇਦਾਰੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਜਿੱਤ ਦਵਾ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਹਾਂ ਤਾਂ ਇੱਕ ਚੰਗੀ ਸਰਕਾਰ ਬਣਾਉਣ ਦੀ ਜਰੂਰਤ ਹੈ।
Last Updated : Feb 3, 2023, 8:17 PM IST