ਨਵੀਂ ਦਿੱਲੀ: ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀਆਂ ਸੇਵਾਵਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭੋਪਾਲ ਤੋਂ ਦਿੱਲੀ ਆਉਂਦੇ ਸਮੇਂ ਉਨ੍ਹਾਂ ਨੂੰ ਅਲਾਟ ਕੀਤੀ ਗਈ ਸੀਟ ਖ਼ਰਾਬ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਯਾਤਰਾ ਦੌਰਾਨ ਬਹੁਤ ਅਸਹਿਜ ਮਹਿਸੂਸ ਕਰ ਰਹੇ ਸਨ। ਸ਼ਿਵਰਾਜ ਸਿੰਘ ਨੇ ਦੱਸਿਆ ਕਿ ਉਹ ਏਅਰ ਇੰਡੀਆ ਦੀ ਫਲਾਈਟ ਨੰਬਰ ਏ 1436 ਰਾਹੀਂ ਦਿੱਲੀ ਆ ਰਹੇ ਸੀ। ਉਨ੍ਹਾਂ ਨੂੰ ਸੀਟ 8-ਸੀ ਅਲਾਟ ਕੀਤੀ ਗਈ ਪਰ ਜਦੋਂ ਉਹ ਆਪਣੀ ਸੀਟ 'ਤੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ। ਸੀਟ ਹੇਠਾਂ ਵੱਲ ਧਸ ਗਈ ਸੀ ।
ਉਸੇ ਸੀਟ ਤੋਂ ਯਾਤਰਾ ਕਰਨ ਦਾ ਫੈਸਲਾ ਕੀਤਾ
ਉਨ੍ਹਾਂ ਕਿਹਾ ਕਿ ਇਸ ਬਾਰੇ ਏਅਰਕ੍ਰੂ ਨਾਲ ਵੀ ਗੱਲ ਕੀਤੀ ਹੈ। ਇਸ 'ਤੇ ਜਹਾਜ਼ 'ਚ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਇਸ ਸੀਟ ਬਾਰੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਸ ਨੂੰ ਬੁੱਕ ਨਾ ਕੀਤਾ ਜਾਵੇ। ਫਿਰ ਵੀ ਬੁਕਿੰਗ ਹੋਈ ਸੀ। ਸ਼ਿਵਰਾਜ ਸਿੰਘ ਨੇ ਕਿਹਾ ਕਿ ਮੇਰੇ ਨਾਲ ਦੇ ਹੋਰ ਯਾਤਰੀਆਂ ਨੇ ਮੈਨੂੰ ਆਪਣੀਆਂ ਸੀਟਾਂ ਦੀ ਪੇਸ਼ਕਸ਼ ਕੀਤੀ, ਪਰ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਠੁਕਰਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਹੋਰ ਯਾਤਰੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ, ਇਸ ਲਈ ਮੈਂ ਉਸੇ ਸੀਟ ਤੋਂ ਯਾਤਰਾ ਕਰਨ ਦਾ ਫੈਸਲਾ ਕੀਤਾ।
आज मुझे भोपाल से दिल्ली आना था, पूसा में किसान मेले का उद्घाटन, कुरुक्षेत्र में प्राकृतिक खेती मिशन की बैठक और चंडीगढ़ में किसान संगठन के माननीय प्रतिनिधियों से चर्चा करनी है।
— Shivraj Singh Chouhan (@ChouhanShivraj) February 22, 2025
मैंने एयर इंडिया की फ्लाइट क्रमांक AI436 में टिकिट करवाया था, मुझे सीट क्रमांक 8C आवंटित हुई। मैं जाकर…
ਏਅਰ ਇੰਡੀਆ ਨੂੰ ਵੀ ਟੈਗ
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਏਅਰ ਇੰਡੀਆ ਨੂੰ ਵੀ ਟੈਗ ਕੀਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਮੈਂ ਭੋਪਾਲ ਤੋਂ ਦਿੱਲੀ ਜਾ ਕੇ ਪੂਸਾ ਵਿੱਚ ਕਿਸਾਨ ਮੇਲੇ ਦਾ ਉਦਘਾਟਨ ਕਰਨਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਚੰਡੀਗੜ੍ਹ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਸੀ।
ਏਅਰ ਇੰਡੀਆ ਬਾਰੇ ਮੇਰੀ ਵੱਖਰੀ ਧਾਰਨਾ
ਕੇਂਦਰੀ ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ਬਾਰੇ ਮੇਰੀ ਵੱਖਰੀ ਧਾਰਨਾ ਸੀ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਜਦੋਂ ਤੋਂ ਇਸ ਦਾ ਪ੍ਰਬੰਧਨ ਟਾਟਾ ਦੇ ਹੱਥਾਂ 'ਚ ਆਇਆ ਹੈ, ਉਨ੍ਹਾਂ ਦੀਆਂ ਸੇਵਾਵਾਂ 'ਚ ਸੁਧਾਰ ਹੋਇਆ ਹੋਵੇਗਾ ਪਰ ਮੇਰਾ ਭਰਮ ਟੁੱਟ ਗਿਆ। ਸ਼ਿਵਰਾਜ ਸਿੰਘ ਨੇ ਲਿਖਿਆ ਕਿ ਜਦੋਂ ਤੁਸੀਂ ਯਾਤਰੀਆਂ ਤੋਂ ਪੂਰੇ ਪੈਸੇ ਲੈਂਦੇ ਹੋ, ਤਾਂ ਤੁਹਾਨੂੰ ਵੀ ਉਸੇ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਕਿਸੇ ਨੂੰ ਮਾੜੀ ਸੀਟ 'ਤੇ ਬਿਠਾਉਣਾ ਬਿਲਕੁਲ ਵੀ ਉਚਿਤ ਨਹੀਂ ਹੈ। ਸਗੋਂ ਇਹ ਯਾਤਰੀਆਂ ਨਾਲ ਧੋਖਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਏਅਰ ਇੰਡੀਆ ਇਸ ਵੱਲ ਧਿਆਨ ਦੇਵੇਗੀ ਅਤੇ ਭਵਿੱਖ ਵਿੱਚ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰੇਗੀ। ਏਅਰ ਇੰਡੀਆ ਨੇ ਕੇਂਦਰੀ ਮੰਤਰੀ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।
- "ਸਿੱਖਾਂ ਨੂੰ ਤਾਂ ਮਾਰਨ 'ਤੇ ਤੁਲੇ ਸੀ, ਇੰਝ ਲੱਗ ਰਿਹਾ ਸੀ ਅੱਜ ਹੀ ਮਰ ਜਾਣਾ ਪਰ..." , ਸੁਣੋ ਇਸ ਬਜ਼ੁਰਗ ਬੇਬੇ ਤੋਂ ਦਰਦਭਰੀ ਦਾਸਤਾਨ...
- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਉੱਤੇ ਸਿਰਸਾ ਦਾ ਬਿਆਨ, ਪੰਜਾਬ ਦੀ ਸਿਆਸਤ ਵਿੱਚ ਛਿੜੀ ਚਰਚਾ
- 20 ਮਹੀਨੇ ਕਾਗਜ਼ਾਂ 'ਤੇ ਹੀ ਚੱਲੇ ਮੰਤਰਾਲੇ ਨੂੰ ਲੈ ਕੇ ਘਿਰੀ ਮਾਨ ਸਰਕਾਰ, ਵਿਰੋਧੀਆਂ ਨੇ ਕਿਹਾ- ਦਿੱਲੀ ਤੋਂ ਰਿਮੋਟ ਨਾਲ ਚੱਲ ਰਹੀ ਹੈ ਪੰਜਾਬ