ਐਮਐਸਪੀ 'ਤੇ ਕਮੇਟੀ ਨਹੀਂ ਸਾਨੂੰ ਗਰੰਟੀ ਕਾਨੂੰਨ ਚਾਹੀਦਾ: ਸਰਵਨ ਸਿੰਘ ਪੰਧੇਰ - ਜਾਰੀ ਰਹੇਗਾ ਕਿਸਾਨ ਅੰਦੋਲਨ
🎬 Watch Now: Feature Video
ਦਿੱਲੀ: ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ ਐਮਐਸਪੀ ਦੀ ਗਰੰਟੀ ਉੱਤੇ ਸਾਨੂੰ ਕਮੇਟੀ ਨਹੀਂ ਸਗੋਂ ਐਮਐਸਪੀ ਦੀ ਗਰੰਟੀ ਕਾਨੂੰਨ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੁਲਿਸ ਕੇਸਾਂ ਨੂੰ ਦਿੱਲੀ ਪੁਲਿਸ ਦੇ ਅਧੀਨ ਦੱਸ ਰਹੀ ਹੈ, ਇਹ ਅਸਲ ਵਿੱਚ ਰਾਜ ਦਾ ਵਿਸ਼ਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਸਰਕਾਰ ਨੂੰ ਸਾਰੇ ਪੁਲਿਸ ਕੇਸ ਵਾਪਿਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮੁੱਦਿਆ ਨੂੰ ਲਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅੰਦੋਲਨ ਜਾਰੀ ਰਹੇਗਾ।