ਵਿਕਾਸ ਦੂਬੇ ਨੂੰ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼, ਟਰਾਂਜਿਟ ਰਿਮਾਂਡ ‘ਤੇ ਭੇਜਿਆ ਜਾਵੇਗਾ ਯੂਪੀ
🎬 Watch Now: Feature Video
ਉਜੈਨ: ਹਿਸਟਰੀਸ਼ਿਟਰ ਵਿਕਾਸ ਦੂਬੇ ਨੂੰ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਸ ਨੇ ਮੰਦਰ ਪਹੁੰਚ ਕੇ ਆਪਣੀ ਮੌਜੂਦਗੀ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵਿਕਾਸ ਦੂਬੇ ਨੂੰ ਸਥਾਈ ਕੋਰਟ 'ਚ ਪੇਸ਼ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਕਾਸ ਦੂਬੇ ਨੂੰ ਟਰਾਂਜਿਟ ਰਿਮਾਂਡ 'ਤੇ ਯੂਪੀ ਪੁਲਿਸ ਨੂੰ ਸੌਂਪਿਆ ਜਾਵੇਗਾ। ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਯੂਪੀ ਅਤੇ ਮੱਧ ਪ੍ਰਦੇਸ਼ ਪੁਲਿਸ ਨੇ ਕੀਤੀ ਹੈ। ਦੱਸਣਯੋਗ ਹੈ ਕਿ ਕਾਨਪੁਰ ਐਨਕਾਊਂਟਰ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੀ ਭਾਲ ਪੁਲਿਸ ਲੰਮੇ ਸਮੇਂ ਤੋਂ ਕਰ ਰਹੀ ਸੀ ਤੇ ਉਸ 'ਤੇ ਇਨਾਮ ਵੀ ਰੱਖਿਆ ਸੀ। ਵਿਕਾਸ ਦੁਬੇ 'ਤੇ 80 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।