ਮਿਲਖਾ ਸਿੰਘ ਨੂੰ ਕਿਉਂ ਕਿਹਾ ਜਾਂਦਾ ਸੀ ਫਲਾਇੰਗ ਸਿੱਖ, ਵੇਖੋ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ - ਮਿਲਖਾ ਸਿੰਘ ਨੂੰ ਕਿਉਂ ਕਿਹਾ ਜਾਂਦਾ ਸੀ ਫਲਾਇੰਗ ਸਿੱਖ
🎬 Watch Now: Feature Video
ਚੰਡੀਗੜ੍ਹ:ਭਾਰਤ ਦੇ ਮਹਾਨ ਐਥਲੀਟ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆਸੀ।ਪਦਮਸ੍ਰੀ ਮਿਲਖਾ ਸਿੰਘ 91 ਸਾਲ ਦੇ ਸਨ ਤੇ ਕੋਰੋਨਾ ਤੋਂ ਪੀੜਤ ਹੋਣ ਦੇ ਚਲਦੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਫਲਾਇੰਗ ਸਿੱਖ ਦੇ ਨਾਂਅ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਨੂੰ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਹੋਇਆ ਸੀ।ਮਿਲਖਾ ਸਿੰਘ ਦਾ ਜੀਵਨ ਚਣੌਤੀਆਂ ਭਰਿਆ ਰਿਹਾ।1956 ਵਿੱਚ ਪਟਿਆਲਾ ਵਿੱਚ ਹੋਏ ਰਾਸ਼ਟਰੀ ਖੇਡਾਂ ਦੇ ਸਮੇਂ ਤੋਂ ਸੁਰਖੀਆਂ 'ਚ ਆਏ। ਮਿਲਖਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵਿਅਕਤੀਗਤ ਸੋਨੇ ਦਾ ਤਗਮਾ ਜਿੱਤਣ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਖਿਡਾਰੀ ਸਨ। ਸਾਲ 1962 'ਚ ਪਾਕਿਸਤਾਨ ਵਿਖੇ ਹੋਈ ਰੇਸ ਵਿੱਚ ਮਿਲਖਾ ਸਿੰਘ ਨੇ ਟੋਕਿਓ ਏਸ਼ੀਅਨ ਖੇਡਾਂ ਦੀ 100 ਮੀਟਰ ਰੇਸ ਵਿੱਚ ਸੋਨੇ ਦਾ ਤਗਮਾ ਜੇਤੂ ਅਬਦੁਲ ਖਲੀਕ ਨੂੰ ਹਰਾ ਦਿੱਤਾ ਸੀ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਫਲਾਇੰਗ ਸਿੱਖ ਦਾ ਨਾਂਅ ਦਿੱਤਾ। ਇਸ ਮਗਰੋ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਦੇ ਨਾਂਅ ਤੋਂ ਪਛਾਣ ਮਿਲੀ। ਸਾਲ 1959 'ਚ ਮਿਲਖਾ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।