ਜੋਸ਼ੀਮਠ-ਨੀਤੀ ਬਾਰਡਰ ਰੋਡ ਤਿੰਨ ਦਿਨ ਤੋਂ ਬੰਦ, ਕਈ ਪਿੰਡਾਂ ਦਾ ਟੁੱਟਿਆ ਸੰਪਰਕ, ਹੈਲੀਸੇਵਾ ਦੀ ਮੰਗ - ਉਤਰਾਖੰਡ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12799631-367-12799631-1629200583008.jpg)
ਉਤਰਾਖੰਡ: ਸੂਬੇ ਦੇ ਜੋਸ਼ੀਮਠ ਤੋਂ ਪਹਾੜ ਡਿੱਗਣ ਦਾ ਇੱਕ ਭਿਆਨਕ ਅਤੇ ਰੂਹ ਕੰਬਾਉ ਵੀਡੀਓ ਸਾਹਮਣੇ ਆਇਆ ਹੈ। ਦੱਸ ਦਈਏ ਕਿ ਜੋਸ਼ੀਮਠ ਮਲਾਰੀ ਹਾਈਵੇ ਭਾਰਤ-ਚੀਨ ਸਰਹੱਦ ਨੂੰ ਆਪਸ ’ਚ ਜੋੜਦਾ ਹੈ। ਜਿੱਥੇ ਭਿਆਨਕ ਜਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ’ਚ ਹਾਹਾਕਾਰ ਮਚ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 8 ਦਿਨਾਂ ਤੋਂ ਇੱਥੇ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਕਾਰਨ ਪਿਛਲੇ 5 ਦਿਨਾਂ ਤੋਂ ਹਾਈਵੇ ਬੰਦ ਹੋਣ ਅਤੇ ਖੁੱਲ੍ਹਣ ਦਾ ਸਿਲਸਿਲਾ ਜਾਰੀ ਹੈ। ਪਰ ਲਗਾਤਾਰ ਜਮੀਨ ਖਿਸਕਣ ਦੇ ਮਾਮਲੇ ਸਾਹਮਣੇ ਆਉਣ ਕਾਰਨ ਹਾਈਵੇ ਬੰਦ ਹੈ।