ਆਰਥਿਕ ਮੰਦੀ 'ਤੇ ਸਰਕਾਰੀ ਅੰਕੜਿਆਂ ਤੇ ਜ਼ਮੀਨੀ ਹਕੀਕਤ 'ਚ ਫ਼ਰਕ: ਭਗਵੰਤ ਮਾਨ - lok sabha member bhagwant mann
🎬 Watch Now: Feature Video
ਲੋਕਸਭਾ 'ਚ ਚੱਲ੍ਹ ਰਹੇ ਸਰਦ ਰੁੱਤ ਇਜਲਾਸ ਦੌਰਾਨ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਰਥਿਕ ਮੰਦੀ ਦਾ ਮੁੱਦਾ ਚੁੱਕਦਿਆਂ ਵਿੱਤ ਮੰਤਰੀ 'ਤੇ ਸਵਾਲ ਖੜੇ ਕੀਤੇ ਹਨ। ਭਗਵੰਤ ਮਾਨ ਨੇ ਆਰਥਿਕ ਮੰਦੀ 'ਤੇ ਬੋਲਦਿਆਂ ਕਿਹਾ ਕਿ ਦੇਸ਼ ਦੀ ਜੀਡੀਪੀ 5 ਫੀਸਦੀ ਘੱਟ ਗਈ ਹੈ ਪਰ ਵਿੱਤ ਮੰਤਰੀ ਅਤੇ ਸਰਕਾਰ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਆਪਣੇ ਕੁੱਝ ਹੋਰ ਅੰਕੜੇ ਪੇਸ਼ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਮਾਨ ਨੇ ਵਿੱਤ ਮੰਤਰੀ ਤੋਂ ਸਵਾਲ ਪੁੱਛਿਆ ਕਿ ਵਿੱਤ ਮੰਤਰੀ ਇਸ ਗੱਲ ਨੂੰ ਮੰਨਦੇ ਹਨ ਕਿ, ਕੀ ਦੇਸ਼ 'ਚ ਆਰਥਿਕ ਮੰਦੀ ਹੈ।