ਦਿੱਲੀ ਚੱਲੋ ਅੰਦੋਲਨ 'ਚ 25 ਦੇ ਕਰੀਬ ਕਿਸਾਨ ਹੋਏ ਜ਼ਖ਼ਮੀ - ਖੇਤੀ ਕਾਨੂੰਨਾਂ ਵਿਰੁੱਧ
🎬 Watch Now: Feature Video
ਸਿੰਘੂ ਬਾਰਡਰ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਹਰਿਆਣਾ ਦੇ ਕਿਸਾਨ ਦਿੱਲੀ ਚੱਲੋ ਅੰਦੋਲਨ ਤਹਿਤ ਦਿੱਲੀ ਜਾ ਰਹੇ ਪਰ ਹਰਿਆਣਾ ਵਿੱਚ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਤੇ ਥਾਂ-ਥਾਂ ਉਤੇ ਬੈਰੀਕੇਡਸ ਲਗਾਏ ਗਏ ਹਨ। ਜੇਕਰ ਕੋਈ ਵੀ ਕਿਸਾਨਾਂ ਇਨ੍ਹਾਂ ਬੈਰੀਕੇਡਸ ਨੂੰ ਪਾਰ ਕਰਦਾ ਹੈ ਤਾਂ ਉਨ੍ਹਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ ਤੇ ਅੱਥਰੂ ਗੈੱਸ ਦੇ ਗੋਲੇ ਵੀ ਛੱਡੇ ਜਾਂਦੇ ਹਨ। ਜਿਸ ਨਾਲ ਕਈ ਕਿਸਾਨ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਜ਼ਖ਼ਮੀ ਕਿਸਾਨਾਂ ਨੂੰ ਇਲਾਜ ਦੇਣ ਲਈ ਕਿਸਾਨ ਆਪਣੇ ਨਾਲ ਫਸਟ ਐਡ ਐਬੂਲੈਂਸ ਵੀ ਲੈ ਕੇ ਆਏ ਹਨ। ਨੌਜਵਾਨ ਕਿਸਾਨ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਦੁਸ਼ਮਣ ਵਾਂਗ ਦੇਖ ਰਹੀ ਹੈ। ਹੁਣ ਤੱਕ ਉਨ੍ਹਾਂ ਨੇ ਇਸ ਵਿਰੋਧ ਪ੍ਰਦਰਸ਼ਨ ਵਿੱਚ 25 ਦੇ ਕਰੀਬ ਕਿਸਾਨ ਫੱਟੜ ਹੋਏ ਹਨ ਅਤੇ 3 ਕਿਸਾਨਾਂ ਨੂੰ ਸੋਨੀਪਤ ਦੇ ਹਸਪਤਾਲ ਵਿੱਚ ਇਲਾਜ ਲਈ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਜਿਥੇ ਉਹ ਕਿਸੇ ਜ਼ਖ਼ਮੀ ਕਿਸਾਨ ਨੂੰ ਫਸਟ ਐਡ ਦੇ ਰਹੇ ਹਨ ਉੱਥੇ ਉਹ ਪੁਲਿਸ ਮੁਲਾਜ਼ਮਾਂ ਦਾ ਵੀ ਇਲਾਜ ਕਰ ਰਹੇ ਹਨ।