ਹਲਕਾ ਭਦੌੜ 'ਚ ਆਪ ਉਮੀਦਵਾਰ ਦੀ ਗੱਡੀ 'ਤੇ ਚੜ੍ਹਿਆ ਨੌਜਵਾਨ, ਜ਼ਖਮੀ - AAP candidate contesting against Charanjit Channi from Bhadaur constituency
🎬 Watch Now: Feature Video
ਬਰਨਾਲਾ: ਭਦੌੜ ਹਲਕੇ ਤੋਂ ਆਪ ਉਮੀਦਵਾਰ ਲਾਭ ਸਿੰਘ ਉੱਗੋਕੇ ਦੀ ਗੱਡੀ ’ਤੇ ਹਮਲਾ ਹੋਇਆ ਹੈ। ਲਾਭ ਸਿੰਘ ਉੱਗੋਕੇ ਕਾਂਗਰਸ ਉਮੀਦਵਾਰ ਅਤੇ ਸੀਐਮ ਚਿਹਰਾ ਚਰਨਜੀਤ ਚੰਨੀ ਖਿਲਾਫ਼ ਚੋਣ ਮੈਦਾਨ ਵਿੱਚ ਹਨ। ਇਸ ਹਮਲੇ ਦੌਰਾਨ ਇੱਕ ਨੌਜਵਾਨ ਆਪ ਉਮਦੀਵਾਰ ਦੀ ਗੱਡੀ ਉੱਪਰ ਚੜ੍ਹਿਆ ਵਿਖਾਈ ਦਿੱਤਾ। ਇਸਦੇ ਨਾਲ ਹੀ ਹੋਰ ਇੱਕ ਨੌਜਵਾਨ ਗੱਡੀ ਦੇ ਨਾਲ ਨਾਲ ਭੱਜਦਾ ਵਿਖਾਈ ਦਿੱਤਾ। ਇਸ ਘਟਨਾ ਦੌਰਾਨ ਹਮਲਾਵਰ ਨੌਜਵਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਵਿਖਾਈ ਦਿੱਤੇ। ਓਧਰ ਆਪ ਆਗੂ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਭਾਜਪਾ ਦੇ ਵਰਕਰਾਂ ਵੱਲੋਂ ਉਨ੍ਹਾਂ ਦੀ ਗੱਡੀ ਉਪਰ ਹਮਲਾ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਆਪ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਉੱਪਰ ਹਮਲਾ ਹੋਇਆ ਹੈ ਪਰ ਕੋਈ ਪੁਲਿਸ ਇੱਥੇ ਵਿਖਾਈ ਨਹੀਂ ਦੇ ਰਹੀ ਹੈ ਜੋ ਇੰਨ੍ਹਾਂ ਹਟਾਵੇ।
Last Updated : Feb 3, 2023, 8:17 PM IST
TAGGED:
ਆਪ ਉਮਦੀਵਾਰ ’ਤੇ ਹਮਲਾ