ਮੋਦੀ ਦਾ ਰਵਿਦਾਸ ਪ੍ਰੇਮ, ਸ਼ਬਦ ਕੀਰਤਨ 'ਚ ਵਜਾਏ ਛੈਣੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
🎬 Watch Now: Feature Video
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਰਵਿਦਾਸ ਜੈਅੰਤੀ ਦੇ ਮੌਕੇ 'ਤੇ ਦਿੱਲੀ ਦੇ ਕਰੋਲ ਬਾਗ ਸਥਿਤ ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ (Shri Guru Ravidas Vishram Dham Mandir) 'ਚ ਪੂਜਾ ਅਰਚਨਾ ਕੀਤੀ ਅਤੇ 'ਸ਼ਬਦ ਕੀਰਤਨ' 'ਚ ਵੀ ਹਿੱਸਾ ਲਿਆ। ਇਸ ਤੋਂ ਬਾਅਦ ਪੀਐਮ ਨੇ ਟਵੀਟ ਕੀਤਾ, 'ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ, ਦਿੱਲੀ ਵਿਖੇ ਬਹੁਤ ਖਾਸ ਪਲ'। ਦੱਸ ਦੇਈਏ ਕਿ ਸੰਤ ਕਵੀ ਰਵਿਦਾਸ ਦੀ ਜਯੰਤੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਜਾਤੀਵਾਦ ਅਤੇ ਛੂਤ-ਛਾਤ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰ ਕਦਮ ਅਤੇ ਯੋਜਨਾ ਵਿਚ ਗੁਰੂ ਰਵਿਦਾਸ ਦੀ ਭਾਵਨਾ ਨੂੰ ਅਪਣਾਇਆ ਹੈ। ਉਨ੍ਹਾਂ ਨੇ ਸੰਗਤਾਂ ਨਾਲ ਮਿਲ ਕੇ ਸ਼ਬਦ ਕੀਰਤਨ ਵਿੱਚ ਹਿੱਸਾ ਲਿਆ ਅਤੇ ਖੁਦ ਵੀ ਸਾਜ ਵਜਾਏ।
Last Updated : Feb 3, 2023, 8:16 PM IST