ਪੰਜਾਬ ਨੂੰ ਚਲਾ ਰਹੇ ਹਨ ਗੈਂਗਸਟਰ ਸੂਬੇ ਦੇ ਹਾਲਾਤ ਹੋਏ ਤਾਲਿਬਾਨ ਵਰਗੇ - ਕਾਨੂੰਨ ਦਾ ਰਾਜ ਨਹੀਂ ਸਗੋਂ ਗੈਂਗਸਟਰਾਂ ਦਾ ਰਾਜ
🎬 Watch Now: Feature Video
ਮੋਗਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Shiromani Akali Dal President Sukhbir Badal) ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਉੱਤੇ ਤਿੱਖੇ ਤੰਜ ਕੱਸੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਦਾ ਰਾਜ ਨਹੀਂ ਸਗੋਂ ਗੈਂਗਸਟਰਾਂ (Not the rule of law but the rule of gangsters) ਦਾ ਰਾਜ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਹਰ ਦਿਨ ਹੋ ਰਹੇ ਕਤਲ ਕਰਕੇ ਸੂਬੇ ਦੇ ਹਾਲਾਤ ਹੁਣ ਤਾਲਿਬਾਨ ਜਿਹੇ ਲੱਗ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਪੰਜਾਬ ਅੰਦਰ ਐੱਨਆਈਆਈ ਪਰਿਵਾਰਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ ਅਤੇ ਖੁੱਦ ਪੰਜਾਬ ਸਰਕਾਰ ਦੇ ਵਿਧਾਇਕ ਉਨ੍ਹਾਂ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਕਰ ਰਹੇ ਹਨ।
Last Updated : Feb 3, 2023, 8:32 PM IST