ਗੈਂਗਸਟਰ ਮਨੀ ਰਈਆ ਦੀ ਪਤਨੀ ਹਰਪ੍ਰੀਤ ਕੌਰ ਆਈ ਮੀਡੀਆ ਦੇ ਸਾਹਮਣੇ - ਮਨੀ ਰਈਆ ਦੀ ਪਤਨੀ ਹਰਪ੍ਰੀਤ ਕੌਰ ਆਈ ਮੀਡੀਆ ਦੇ ਸਾਹਮਣੇ
🎬 Watch Now: Feature Video
ਅੰਮ੍ਰਿਤਸਰ: ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਲੋੜੀਂਦੇ ਮਨਪ੍ਰੀਤ ਰਈਆ ਨੂੰ 16 ਸਤੰਬਰ ਦੀ ਸਵੇਰ ਰਾਜਾਸਾਂਸੀ ਤੋਂ ਇੱਕ ਘਰ ਵਿੱਚ ਛਾਪਾ ਮਾਰ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਮੌਕੇ ਗੈਂਗਸਟਰ ਮਨਪ੍ਰੀਤ ਰਈਆ ਦੀ ਪਤਨੀ ਦੇ ਨਾਲ ਮੀਡੀਆ ਨੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵੇਰੇ ਸਾਡੇ ਘਰ ਦੇ ਬਾਹਰ ਪੁਲਿਸ ਵੱਲੋਂ ਚਾਰੇ ਪਾਸੇ ਘੇਰਾ ਪਾਇਆ ਹੋਇਆ ਸੀ ਤੇ ਪੁਲਿਸ ਵੱਲੋਂ ਅਨਾਉਸਮੈਂਟ ਕੀਤੀ ਗਈ। ਜਦੋਂ ਮੈਂ ਉੱਠਕੇ ਬਾਹਰ ਆ ਕੇ ਵੇਖਿਆ ਤੇ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਗੋਲੀ ਨਾ ਚਲਾਇਓ ਮੈਂ ਮਨੁ ਨੂੰ ਖੁਦ ਬਾਹਰ ਲੈ ਕੇ ਆਈ ਤੇ ਮੈਂ ਮਨੂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹ ਕੀਤੇ ਭੱਜਿਆ ਨਹੀਂ ਸੀ, ਅਸੀਂ ਸਿਰਫ ਡਰ ਗਏ ਸੀ। ਪੁਲਿਸ ਵਾਲੇ ਜਾਂਦੇ-ਜਾਂਦੇ ਮੇਰਾ ਫੋਨ ਤੇ ਮੇਰੇ ਪਾਪਾ ਦਾ ਫੋਨ ਵੀ ਨਾਲ ਲੈ ਗਏ, ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। Mani Raia wife Harpreet Kaur came in front
Last Updated : Feb 3, 2023, 8:28 PM IST