ਹੈਦਰਾਬਾਦ: ਉਬਾਸੀ ਲੈਣਾ ਥੱਕੇ ਹੋਏ ਸਰੀਰ ਦੀ ਇੱਕ ਆਮ ਪ੍ਰਕਿਰੀਆਂ ਹੈ। ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਫਿਰ ਕਿਸੇ ਚੀਜ਼ ਤੋਂ ਅੱਕ ਜਾਂਦੇ ਹਾਂ, ਤਾਂ ਅਸੀ ਉਬਾਸੀ ਲੈਣ ਲੱਗਦੇ ਹਾਂ। ਆਮ ਤੌਰ 'ਤੇ ਲੋਕ ਜਦੋਂ ਥੱਕ ਜਾਂਦੇ ਹਨ, ਤਾਂ ਉਨ੍ਹਾਂ ਦੇ ਹਾਰਮੋਨਸ ਸਰੀਰ ਨੂੰ ਅਲਰਟ ਕਰਨ ਲਈ ਉਬਾਸੀ ਨੂੰ ਨਿਸ਼ਾਨਾ ਬਣਾਉਦੇ ਹਨ। ਪਰ ਜੇਕਰ ਤੁਹਾਨੂੰ ਵਾਰ-ਵਾਰ ਉਬਾਸੀ ਆ ਰਹੀ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਦਰਅਸਲ, ਵਾਰ-ਵਾਰ ਉਬਾਸੀ ਲੈਣਾ ਜਾਂ ਫਿਰ ਦਿਨ ਭਰ ਉਬਾਸੀ ਆਉਣਾ ਕਈ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।
ਪੰਜ ਮਿੰਟ ਵਿੱਚ ਤਿੰਨ ਤੋਂ ਜ਼ਿਆਦਾ ਵਾਰ ਉਬਾਸੀ ਲੈਣਾ ਖਤਰਨਾਕ: ਹੈਲਥ ਐਕਸਪਰਟ ਕਹਿੰਦੇ ਹਨ ਕਿ ਜੇਕਰ ਕੋਈ ਦਿਨ ਵਿੱਚ ਤਿੰਨ-ਚਾਰ ਵਾਰ ਉਬਾਸੀ ਲੈਂਦਾ ਹੈ, ਤਾਂ ਇਹ ਸਹੀ ਹੋ ਸਕਦਾ ਹੈ। ਪਰ ਜੇਕਰ ਤੁਹਾਨੂੰ ਪੰਜ ਮਿੰਟ 'ਚ ਤਿੰਨ ਤੋਂ ਜ਼ਿਆਦਾ ਵਾਰ ਉਬਾਸੀ ਆ ਰਹੀ ਹੈ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਇਸਦੇ ਪਿੱਛੇ ਦਾ ਪਹਿਲਾ ਸੰਕੇਤ ਹੈ ਕਿ ਤੁਹਾਡੇ ਸਰੀਰ ਨੂੰ ਭਰਪੂਰ ਨੀਂਦ ਦੀ ਜ਼ਰੂਰਤ ਹੋ। ਇਹ ਸਲੀਪ ਐਪਨੀਆ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਕੰਮ ਦੇ ਪ੍ਰੇਸ਼ਰ, ਇਨਸੌਮਨੀਆ ਅਤੇ ਥਕਾਵਟ ਦੇ ਚਲਦਿਆਂ ਲੋਕ ਪੂਰੀ ਨੀਂਦ ਅਤੇ ਬਿਹਤਰ ਨੀਂਦ ਨਹੀਂ ਲੈ ਪਾਉਦੇ ਅਤੇ ਉਨ੍ਹਾਂ ਨੂੰ ਸਲੀਪਿੰਗ ਡਿਸਆਰਡਰ ਹੋ ਜਾਂਦਾ ਹੈ। ਇਸ ਕਰਕੇ ਵਾਰ-ਵਾਰ ਉਬਾਸੀ ਆਉਦੀ ਹੈ।
ਜ਼ਿਆਦਾ ਦਵਾਈ ਖਾਣ ਨਾਲ ਵੀ ਆ ਸਕਦੀ ਹੈ ਉਬਾਸੀ: ਹੈਲਥ ਐਕਸਪਰਟ ਕਹਿੰਦੇ ਹਨ ਕਿ ਜੇਕਰ ਤੁਸੀਂ ਲੰਬੇ ਸਮੇਂ ਤੋਂ ਕੁਝ ਦਵਾਈਆ ਦਾ ਸੇਵਨ ਕਰ ਰਹੇ ਹੋ, ਤਾਂ ਇਸ ਕਰਕੇ ਵੀ ਤੁਹਾਨੂੰ ਲਗਾਤਾਰ ਉਬਾਸੀ ਆ ਸਕਦੀ ਹੈ। ਦਰਅਸਲ, ਅਜਿਹੀਆਂ ਦਵਾਈਆਂ ਵਿੱਚ ਐਂਟੀਸਾਇਕੌਟਿਕਸ ਜਾਂ ਐਂਟੀ ਡਿਪ੍ਰੈਸੈਂਟਸ ਦੇ ਗੁਣ ਹੁੰਦੇ ਹਨ। ਜਿਸ ਕਰਕੇ ਜ਼ਿਆਦਾ ਉਬਾਸੀ ਆਉਦੀ ਹੈ। ਕਈ ਵਾਰ ਬ੍ਰੇਨ ਡਿਸਆਰਡਰ ਦੇ ਚਲਦਿਆਂ ਵੀ ਵਾਰ-ਵਾਰ ਉਬਾਸੀ ਆਉਦੀ ਹੈ। ਦਿਮਾਗ ਸੰਬੰਧੀ ਬਿਮਾਰੀਆਂ ਜਿਵੇਂ ਕਿ ਪਾਰਕਿੰਸਨ'ਸ, ਮਾਈਗਰੇਨ, ਮਲਟੀਪਲ ਸਕਲੇਰੋਸਿਸ ਦੇ ਚਲਦਿਆਂ ਵੀ ਵਿਅਕਤੀ ਨੂੰ ਵਾਰ ਵਾਰ ਉਬਾਸੀ ਆਉਦੀ ਹੈ। ਜੇਕਰ ਕਿਸੇ ਨੂੰ ਚਿੰਤਾ ਅਤੇ ਤਣਾਅ ਹੈ, ਤਾਂ ਵੀ ਵਾਰ-ਵਾਰ ਉਬਾਸੀ ਆਉਦੀ ਹੈ।
- Cucumber Benefits: ਭਾਰ ਕੰਟਰੋਲ ਕਰਨ ਦੇ ਨਾਲ-ਨਾਲ ਸ਼ੂਗਰ ਨੂੰ ਵੀ ਕੰਟਰੋਲ ਕਰਨ 'ਚ ਮਦਦਗਾਰ ਹੈ ਇਹ ਹਰੀ ਸਬਜ਼ੀ
- Victim Of Bullying: ਜੇਕਰ ਸਕੂਲ ਅਤੇ ਕਾਲਜ ਵਿੱਚ ਤੁਹਾਨੂੰ ਵੀ ਕੋਈ ਪਰੇਸ਼ਾਨ ਕਰਦਾ ਹੈ, ਤਾਂ ਇੱਥੇ ਜਾਣੋ ਇਸ ਸਮੱਸਿਆਂ ਤੋਂ ਨਜਿੱਠਣ ਦੇ ਤਰੀਕੇ
- Food Poisoning: ਮੀਂਹ ਦੇ ਮੌਸਮ ਦੌਰਾਨ ਤੁਸੀਂ ਵੀ ਹੋ ਸਕਦੇ ਹੋ Food Poisoning ਦਾ ਸ਼ਿਕਾਰ, ਇੱਥੇ ਜਾਣੋ ਇਸ ਸਮੱਸਿਆਂ ਦੇ ਲੱਛਣ ਅਤੇ ਬਚਣ ਦੇ ਤਰੀਕੇ
ਆਕਸੀਜਨ ਦੀ ਕਮੀ ਕਾਰਨ ਵੀ ਆ ਸਕਦੀ ਹੈ ਉਬਾਸੀ: ਵਾਰ-ਵਾਰ ਉਬਾਸੀ ਆਉਣ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਦਰਅਸਲ, ਜਦੋ ਸਰੀਰ ਨੂੰ ਆਕਸੀਜਨ ਦੀ ਕਮੀ ਹੁੰਦੀ ਹੈ, ਤਾਂ ਵਾਰ-ਵਾਰ ਉਬਾਸੀ ਆਉਦੀ ਹੈ। ਆਕਸੀਜਨ ਦੀ ਕਮੀ ਦੇ ਚਲਦਿਆ ਦਿਲ ਦੇ ਦੌਰੇ ਦਾ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਹਾਲਾਂਕਿ ਜ਼ਿਆਦਾ ਉਬਾਸੀ ਆਉਣਾ ਦਿਲ ਦੇ ਦੌਰੇ ਦਾ ਸਿੱਧਾ ਸੰਕੇਤ ਨਹੀਂ ਹੈ ਪਰ ਇਹ ਸਰੀਰ ਨੂੰ ਆਕਸੀਜਨ ਦੀ ਘਟ ਸਪਲਾਈ ਦਾ ਸੰਕੇਤ ਦੇ ਸਕਦੀ ਹੈ।