ਇੱਕ ਸਮਾਂ ਸੀ ਜਦੋਂ ਦੁਨੀਆ ਦੇ ਸਾਹਮਣੇ ਪੋਲੀਓ ਬਿਮਾਰੀ ਇੱਕ ਚੁਣੌਤੀ ਬਣ ਗਈ ਸੀ। ਪੋਲੀਓ ਇੱਕ ਸੰਕ੍ਰਮਕ ਬਿਮਾਰੀ ਹੈ ਜੋ ਮਨੁੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਕਾਰਨ ਵੱਡੀ ਗਿਣਤੀ ਬੱਚਿਆਂ ਨੂੰ ਅਪੰਗਤਾ ਤੋਂ ਪ੍ਰੇਸ਼ਾਨ ਹੋਣਾ ਪਿਆ। ਇਸ ਬਿਮਾਰੀ ਨਾਲ ਲੜਨ ਲਈ ਵਿਸ਼ਵ ਸਿਹਤ ਸੰਗਠਨ ਦੀ ਪਹਿਲਕਦਮੀ ਉੱਤੇ ਇੱਕਜੁੱਟ ਹੁੰਦਿਆਂ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵੱਲੋਂ ਪ੍ਰੋਗਰਾਮ ਚਲਾਏ ਗਏ ਹਨ। ਹਰ ਸਾਲ, ਪੋਲੀਓ ਪ੍ਰਤੀ ਜਾਗਰੂਕਤਾ ਫ਼ੈਲਾਉਣ ਦੇ ਉਦੇਸ਼ ਨਾਲ 'ਵਿਸ਼ਵ ਪੋਲੀਓ ਦਿਵਸ' 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ।
ਪੋਲੀਓ ਦਿਵਸ ਦਾ ਇਤਿਹਾਸ
ਹਰ ਸਾਲ 24 ਅਕਤੂਬਰ ਨੂੰ 'ਵਿਸ਼ਵ ਪੋਲੀਓ ਦਿਵਸ' ਅਮਰੀਕੀ ਵਾਇਰਲੋਜਿਸਟ ਜੋਨਾਸ ਸਾਲਕ ਦੇ ਜਨਮਦਿਨ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ। ਜਿਸ ਨੇ ਦੁਨੀਆ ਦੀ ਪਹਿਲੀ ਸੁਰੱਖਿਅਤ ਅਤੇ ਪ੍ਰਭਾਵੀ ਪੋਲੀਓ ਵੈਕਸੀਨ ਬਣਾਉਣ ਵਿੱਚ ਸਹਾਇਤਾ ਕੀਤੀ ਸੀ। 1955 ਵਿੱਚ 12 ਅਪ੍ਰੈਲ ਨੂੰ, ਡਾਕਟਰ ਜੋਨਾਸ ਸਾਲਕ ਨੇ ਵਿਸ਼ਵ ਨੂੰ ਪੋਲੀਓ ਤੋਂ ਬਚਾਉਣ ਲਈ ਦਵਾਈ ਪੇਸ਼ ਕੀਤੀ ਸੀ।
ਉਸ ਸਮੇਂ ਦੌਰਾਨ ਇਹ ਬਿਮਾਰੀ ਸਾਰੇ ਵਿਸ਼ਵ ਲਈ ਇੱਕ ਵੱਡੀ ਸਮੱਸਿਆ ਸੀ। ਇਸ ਤੋਂ ਬਾਅਦ, ਗਲੋਬਲ ਪੋਲੀਓ ਖ਼ਾਤਮੇ ਦੀ ਪਹਿਲ (ਜੀਪੀਈਈਆਈ) ਦੀ ਸਥਾਪਨਾ ਸਾਲ 1988 ਵਿੱਚ ਕੀਤੀ ਗਈ ਸੀ। ਇਹ ਪਹਿਲ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਰੋਟਰੀ ਇੰਟਰਨੈਸ਼ਨਲ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ ਦੁਆਰਾ ਕੀਤੀ ਗਈ ਹੈ, ਜੋ ਪੋਲੀਓ ਦੇ ਖ਼ਾਤਮੇ ਲਈ ਯਤਨਸ਼ੀਲ ਹੈ।
ਪੋਲੀਓ ਕੀ ਹੈ
ਪੋਲੀਓ ਜਾਂ ਪੋਲੀਓਮਾਈਲਾਈਟਿਸ ਇੱਕ ਘਾਤਕ ਬਿਮਾਰੀ ਹੈ ਜੋ ਅਪਾਹਜਤਾ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਹ ਵਾਇਰਸ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਵਿੱਚ ਫ਼ੈਲਦਾ ਹੈ, ਵਿਅਕਤੀ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਅਧਰੰਗ ਦੀ ਸੰਭਾਵਨਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਪਹਿਲਕਦਮੀ ਤੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਵਿਸ਼ਵ ਨੂੰ ਪੋਲੀਓ ਤੋਂ ਬਚਾਉਣ ਲਈ ਇੱਕ ਵਿਸ਼ਾਲ ਟੀਕਾਕਰਣ ਅਭਿਆਨ ਚਲਾਇਆ। ਪਿਛਲੇ 7-8 ਸਾਲਾਂ ਤੋਂ ਭਾਰਤ ਨੂੰ ਪੋਲੀਓ ਮੁਕਤ ਘੋਸ਼ਿਤ ਕੀਤਾ ਗਿਆ ਹੈ। ਹਾਲਾਂਕਿ, ਵਿਸ਼ਵ ਦੇ ਕੁਝ ਹਿੱਸਿਆਂ ਵਿੱਚ ਅਪੰਗਤਾ ਦੇ ਕੁਝ ਕੇਸ ਸਹਾਮਣੇ ਆਉਂਦੇ ਹਨ।
ਪੋਲੀਓ ਟੀਕੇ ਦੀਆਂ ਦੋ ਕਿਸਮਾਂ
ਪੋਲੀਓ ਨਾਲ ਲੜਨ ਲਈ ਦੁਨੀਆ ਭਰ ਵਿੱਚ ਦੋ ਵੱਖ-ਵੱਖ ਕਿਸਮਾਂ ਦੇ ਟੀਕੇ ਲਗਾਏ ਗਏ ਸਨ। ਪਹਿਲਾ ਜੋਨਾਸ ਸਾਲਕ ਦੁਆਰਾ ਵਿਕਸਤ ਕੀਤਾ ਗਿਆ ਇੱਕ ਟੀਕਾ ਸੀ, ਅਤੇ ਦੂਜਾ ਅੋਰਲ ਟੀਕਾ ਸੀ ਜੋ ਅਲਬਰਟ ਸਬਿਨ ਦੁਆਰਾ ਲੱਭਿਆ ਗਿਆ ਸੀ। 1957 ਵਿੱਚ ਐਲਬਰਟ ਸਬਿਨ ਦੁਆਰਾ ਮੌਖਿਕ ਟੀਕੇ ਦੀ ਜਾਂਚ ਕੀਤੀ ਗਈ ਸੀ। ਜਿਸਦਾ ਲਾਇਸੈਂਸ 1962 ਵਿੱਚ ਪ੍ਰਾਪਤ ਹੋਇਆ ਸੀ।
ਪੋਲੀਓ ਦੇ ਲੱਛਣ
ਪੋਲੀਓ ਤੋਂ ਸੰਕਰਮਿਤ ਜ਼ਿਆਦਾਤਰ ਲੋਕ ਆਮ ਤੌਰ ਉੱਤੇ ਵਾਇਰਸ ਦੀ ਲਾਗ ਵਰਗੇ ਲੱਛਣ ਮਹਿਸੂਸ ਕਰਦੇ ਹਨ, ਜਿਸ ਵਿੱਚ ਬੁਖਾਰ, ਗਲੇ ਵਿੱਚ ਖ਼ਰਾਸ਼, ਮਤਲੀ, ਸਿਰ ਦਰਦ, ਥਕਾਵਟ ਅਤੇ ਸਰੀਰ ਦੇ ਲੱਛਣ ਸ਼ਾਮਿਲ ਹੁੰਦੇ ਹਨ। ਪਰ ਜਦੋਂ ਸਥਿਤੀ ਗੰਭੀਰ ਹੋਣ ਲੱਗਦੀ ਹੈ, ਇਸ ਲਾਗ ਦਾ ਅਰਥ ਅਕਸਰ ਉਸਦੇ ਦਿਮਾਗ ਅਤੇ ਰੀੜ ਦੀ ਹੱਡੀ ਉੱਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਪੋਲੀਓ ਵਾਇਰਸ ਦੇ ਤੀਬਰ ਸੰਕਰਮਣ ਦੇ ਮੁੱਖ ਲੱਛਣ ਹੇਠਾਂ ਦਿੱਤੇ ਅਨੁਸਾਰ ਹਨ:
ਪੈਰੇਸਥੇਸਿਆ
ਇਸ ਅਵਸਥਾ ਵਿੱਚ, ਮਰੀਜ਼ ਆਪਣੇ ਪੈਰਾਂ ਵਿੱਚ ਸੂਈਆਂ ਚੁਬਣ ਵਰਗਾ ਅਨੁਭਵ ਹੁੰਦਾ ਹੈ।
ਮੈਨੀਨਜਾਈਟਿਸ
ਪੋਲੀਓ ਤੋਂ ਪੀੜਤ 25 ਵਿੱਚੋਂ ਇੱਕ ਵਿਅਕਤੀ ਮੈਨੀਨਜਾਈਟਿਸ ਤੋਂ ਪੀੜਤ ਹੈ।
ਅਧਰੰਗ ਜਾਂ ਪੈਰਾਲਾਈਜ਼
ਪੋਲੀਓ ਵਾਇਰਸ ਇੱਕ ਵਿਅਕਤੀ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਦਰਦ ਦਾ ਕਾਰਨ ਬਣਦਾ ਹੈ। ਜਿਸ ਉਨ੍ਹਾਂ ਨੂੰ ਕੰਮ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਇਰਸ ਦੀ ਲਾਗ ਨਾਲ ਪੀੜਤ 200 ਵਿਅਕਤੀਆਂ ਵਿੱਚੋਂ ਇੱਕ ਨੂੰ ਅਧਰੰਗ ਵਰਗੀ ਸਮੱਸਿਆਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੋਲੀਓ ਮੁਕਤ ਭਾਰਤ
ਤਾਮਿਲਨਾਡੂ ਵੈਲਫੇਅਰ ਪਲਸ ਰਣਨੀਤੀ ਰਾਹੀਂ 100 ਫ਼ੀਸਦੀ ਪੋਲੀਓ ਮੁਕਤ ਭਾਰਤ ਦਾ ਪਹਿਲਾ ਰਾਜ ਸੀ। ਸਾਲ 1985 ਵਿੱਚ, ਦੇਸ਼ ਦੇ ਸਾਰੇ ਜ਼ਿਲ੍ਹਿਆਂ ਨੂੰ ਪੋਲੀਓ ਮੁਕਤ ਬਣਾਉਣ ਲਈ ਸਰਵ ਵਿਆਪੀ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। 1995 ਵਿੱਚ, ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਪੋਲੀਓ ਖ਼ਾਤਮੇ ਦੇ ਉਪਰਾਲੇ ਤੋਂ ਬਾਅਦ, ਭਾਰਤ ਨੇ ਪਲਸ ਪੋਲੀਓ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਭਾਰਤ ਵਿੱਚ ਪੋਲੀਓ ਦੇ ਆਖ਼ਰੀ ਮਾਮਲੇ 13 ਜਨਵਰੀ, 2011 ਨੂੰ ਪੱਛਮੀ ਬੰਗਾਲ ਅਤੇ ਗੁਜਰਾਤ ਵਿੱਚ ਸਨ। 27 ਮਾਰਚ 2014 ਨੂੰ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਭਾਰਤ ਨੂੰ ਪੋਲੀਓ ਮੁਕਤ ਦੇਸ਼ ਘੋਸ਼ਿਤ ਕੀਤਾ, ਕਿਉਂਕਿ ਪੰਜ ਸਾਲਾਂ ਵਿੱਚ ਕੋਈ ਪੋਲੀਓ ਦਾ ਕੇਸ ਨਹੀਂ ਹੋਇਆ ਸੀ।