ਹੈਦਰਾਬਾਦ: ਹਰ ਸਾਲ 12 ਅਕਤੂਬਰ ਨੂੰ ਵਿਸ਼ਵ ਗਠੀਆ ਦਿਵਸ ਮਨਾਇਆ ਜਾਂਦਾ ਹੈ। ਡਾਕਟਰ ਅਤੇ ਹੋਰ ਪ੍ਰੋਫੈਸ਼ਨਲ ਇਸ ਦਿਨ ਬਹੁਤ ਸਾਰੀਆਂ ਮੁਹਿੰਮਾਂ ਅਤੇ ਅਲੱਗ-ਅਲੱਗ ਐਕਟੀਵਿਟੀ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਹਨ। ਇਸ ਦਿਨ ਗਠੀਆ ਦੇ ਮਰੀਜ਼ਾਂ ਨੂੰ ਇਸ ਬਿਮਾਰੀ ਤੋਂ ਠੀਕ ਹੋਣ ਲਈ ਸਹੀ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦਿਨ ਨੂੰ Arthritis Foundation ਦੁਆਰਾ ਸਾਹਮਣੇ ਲਿਆਂਦਾ ਗਿਆ ਸੀ। Arthritis ਸ਼ਬਦ ਗ੍ਰੀਕ ਸ਼ਬਦ 'Artho' ਤੋਂ ਲਿਆ ਗਿਆ ਹੈ। ਇਸਦਾ ਮਤਲਬ ਹੈ ਜੋੜ ਅਤੇ itis ਦਾ ਮਤਲਬ ਹੁੰਦਾ ਹੈ ਜਲਣ। ਇਸ ਤਰ੍ਹਾਂ Arthritis ਦਾ ਮਤਲਬ ਹੈ ਜੋੜਾ 'ਚ ਸੋਜ ਹੋਣਾ।
ਵਿਸ਼ਵ ਗਠੀਆ ਦਿਵਸ ਦਾ ਇਤਿਹਾਸ: ਵਿਸ਼ਵ ਗਠੀਆ ਦਿਵਸ ਸਾਲ 1996 ਤੋਂ ਸ਼ੁਰੂ ਹੋਇਆ ਸੀ। 12 ਅਕਤੂਬਰ ਨੂੰ Arthritis and Rheumatism International ਦੁਆਰਾ ਇਸ ਦਿਨ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਦੁਨੀਆਂ ਭਰ 'ਚ ਗਠੀਆ ਦੇ ਮਰੀਜ਼ਾਂ ਲਈ ਇਹ ਦਿਨ ਮਨਾਇਆ ਜਾਂਦਾ ਹੈ।
ਵਿਸ਼ਵ ਗਠੀਆ ਦਿਵਸ ਦਾ ਉਦੇਸ਼: ਗਠੀਆ ਦੇ ਮਾਮਲੇ ਅੱਜ ਕੱਲ ਤੇਜ਼ੀ ਨਾਲ ਵਧ ਰਹੇ ਹਨ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਗਠੀਆ ਦੀ ਸਮੱਸਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਕਈ ਵਾਰ ਲੋਕ ਗੋਡਿਆਂ 'ਚ ਸੋਜ ਜਾਂ ਫਿਰ ਦਰਦ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਕਿ ਬਾਅਦ 'ਚ ਗਠੀਆ ਦੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਇਸ ਦਿਨ ਸਿਹਤ ਨਾਲ ਜੁੜੀਆਂ ਸੰਸਥਾਵਾਂ ਜਗ੍ਹਾਂ-ਜਗ੍ਹਾਂ 'ਤੇ ਕੈਪ ਲਗਾਉਣ ਦੇ ਨਾਲ-ਨਾਲ ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਗਠੀਆ ਦੀ ਸਮੱਸਿਆਂ ਤੋਂ ਬਚਣ ਦੇ ਤਰੀਕੇ ਬਾਰੇ ਦੱਸਦੀਆਂ ਹਨ ਅਤੇ ਮਰੀਜ਼ਾਂ ਨੂੰ ਹੌਸਲਾ ਦਿੱਤਾ ਜਾਂਦਾ ਹੈ।
- Dengue Diet: ਡੇਂਗੂ ਦੀ ਸਮੱਸਿਆਂ ਤੋਂ ਜਲਦੀ ਪਾਉਣਾ ਚਾਹੁੰਦੇ ਹੋ ਰਾਹਤ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ 4 ਤਰ੍ਹਾਂ ਦੇ ਜੂਸ
- Sitting Pandemic: ਸਾਵਧਾਨ! ਆਫ਼ਿਸ ਦੇ ਕੰਮ ਕਰਕੇ ਇੱਕੋ ਜਗ੍ਹਾਂ ਬੈਠਣਾ ਪੈਂਦਾ ਹੈ 8 ਘੰਟੇ ਤੋਂ ਜ਼ਿਆਦਾ ਸਮਾਂ, ਤਾਂ ਇਸ ਬਿਮਾਰੀ ਦਾ ਹੋ ਸਕਦੈ ਹੋ ਸ਼ਿਕਾਰ, ਰਾਹਤ ਲਈ ਅਜ਼ਮਾਓ ਇਹ ਤਰੀਕੇ
- Energy Boosting Foods: ਸਰੀਰ 'ਚ ਰਹਿੰਦੀ ਹੈ ਕੰਮਜ਼ੋਰੀ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲੇਗੀ ਤਾਕਤ
ਗਠੀਆਂ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ: ਇਸ ਬਿਮਾਰੀ ਦਾ ਕੋਈ ਇਲਾਜ ਨਹੀ ਹੁੰਦਾ। ਪਰ ਕਸਰਤ ਅਤੇ ਜੀਵਨਸ਼ੈਲੀ 'ਚ ਬਦਲਾਅ ਕਰਕੇ ਇਸ ਬਿਮਾਰੀ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ 'ਚ Physical ਥੈਰੇਪੀ ਵੀ ਕੰਮ ਆ ਸਕਦੀ ਹੈ। ਗਠੀਆ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਲਈ ਚਲ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਕਸਰਤ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਪਰ ਕਸਰਤ ਕਰਕੇ ਸੋਜ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਜ਼ਿਆਦਾ ਗਠੀਆਂ ਦੀ ਸਮੱਸਿਆਂ ਬਜ਼ੁਰਗਾਂ ਨੂੰ ਹੁੰਦੀ ਹੈ। ਪਰ ਅੱਜ ਦੇ ਸਮੇਂ 'ਚ ਇਹ ਸਮੱਸਿਆਂ ਹਰ ਉਮਰ ਦੇ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ।