ਹੈਦਰਾਬਾਦ: ਬਦਲਦੀ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਨਾਲ ਮੋਟਾਪੇ ਦੀ ਸਮੱਸਿਆਂ ਹੋ ਸਕਦੀ ਹੈ ਅਤੇ ਲੋਕ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਭਾਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਭਾਰ ਘਟ ਕਰਨ ਲਈ ਕਸਰਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਆਪਣੀ ਖੁਰਾਕ ਦਾ ਵੀ ਧਿਆਨ ਰੱਖੋ।
ਭਾਰ ਘਟਾਉਣ ਲਈ ਸਵੇਰੇ ਖਾਲੀ ਪੇਟ ਖਾਓ ਇਹ ਫ਼ਲ:
ਪਪੀਤਾ: ਪਪੀਤੇ 'ਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਪਪੀਤਾ ਖਾਂਦੇ ਹੋ, ਤਾਂ ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਚਮੜੀ ਲਈ ਵੀ ਪਪੀਤਾ ਫਾਇਦੇਮੰਦ ਹੁੰਦਾ ਹੈ।
ਕੇਲਾ: ਸਵੇਰੇ ਖਾਲੀ ਪੇਟ ਕੇਲਾ ਖਾਣ ਨਾਲ ਪਾਚਨ 'ਚ ਸਹਾਇਤਾ ਮਿਲਦੀ ਹੈ। ਇਸ 'ਚ ਮੌਜ਼ੂਦ ਫਾਈਬਰ ਨਿਕਾਸ ਨੂੰ ਆਸਾਨ ਬਣਾਉਦੇ ਹਨ। ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੋ ਰਹੀ ਹੈ, ਤਾਂ ਕੇਲਾ ਐਨਰਜ਼ੀ ਦੇਣ 'ਚ ਮਦਦ ਕਰਦਾ ਹੈ। ਕੇਲਾ ਖਾਣ ਨਾਲ ਮੋਟਾਪਾ ਘਟ ਕਰਨ 'ਚ ਵੀ ਮਦਦ ਮਿਲਦੀ ਹੈ।
ਨਾਸ਼ਪਤੀ: ਨਾਸ਼ਪਤੀ ਵਿੱਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜਿਸ ਨਾਲ ਪੇਟ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਹੈ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਨਾਸ਼ਪਤੀ ਖਾਂਦੇ ਹੋ, ਤਾਂ ਇਸ ਨਾਲ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ।
ਕੀਵੀ: ਕੀਵੀ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸਨੂੰ ਖਾਣ ਨਾਲ ਪਾਚਨ ਸਿਹਤਮੰਦ ਰਹਿੰਦਾ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ 'ਚ ਵਿਟਾਮਿਨ-ਈ, ਪੋਟਾਸ਼ੀਅਮ, ਕਾਪਰ, ਸੋਡੀਅਮ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਜ਼ਰੂਰੀ ਹੁੰਦੇ ਹਨ। ਭਾਰ ਘਟਾਉਣ ਲਈ ਤੁਸੀਂ ਸਵੇਰੇ ਖਾਲੀ ਪੇਟ ਕੀਵੀ ਫਲ ਖਾ ਸਕਦੇ ਹੋ।
- Foods For Skin Care: ਤੇਜ਼ ਧੁੱਪ ਤੋਂ ਆਪਣੀ ਚਮੜੀ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਇਹ 5 ਚੀਜ਼ਾਂ ਹੋ ਸਕਦੀਆਂ ਨੇ ਤੁਹਾਡੇ ਲਈ ਫਾਇਦੇਮੰਦ
- Due To Excessive Sweating: ਸਾਵਧਾਨ! ਰਾਤ ਨੂੰ ਸੌਂਦੇ ਸਮੇਂ ਜ਼ਿਆਦਾ ਪਸੀਨਾ ਆਉਣਾ ਇਸ ਗੰਭੀਰ ਬਿਮਾਰੀ ਦਾ ਹੋ ਸਕਦੈ ਸੰਕੇਤ
- National Eye Donation Fortnight 2023: ਜਾਣੋ ਕਿਉ ਮਨਾਇਆ ਜਾਂਦਾ ਹੈ ਇਹ ਦਿਨ ਅਤੇ ਇਸ ਦਿਨ ਦਾ ਉਦੇਸ਼
- Raksha Bandhan Dishes: ਰੱਖੜੀ ਮੌਕੇ ਘਰ 'ਚ ਹੀ ਬਣਾਓ ਮਿੱਠੇ ਪਕਵਾਨ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
ਸਟ੍ਰਾਬੇਰੀ: ਸਟ੍ਰਾਬੇਰੀ ਬਹਤ ਸਵਾਦ ਹੁੰਦੀ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਕਾਫ਼ੀ ਘਟ ਹੁੰਦੀ ਹੈ। ਸਟ੍ਰਾਬੇਰੀ ਨੂੰ ਤੁਸੀਂ ਸਵੇਰੇ ਖਾਲੀ ਪੇਟ ਖਾ ਸਕਦੇ ਹੋ।
ਅੰਗੂਰ: ਅੰਗੂਰ 'ਚ ਐਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਅੰਗੂਰ ਖਾਂਦੇ ਹੋ, ਤਾਂ ਇਸ ਨਾਲ ਭੁੱਖ ਕੰਟਰੋਲ ਹੁੰਦੀ ਹੈ ਅਤੇ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਹ ਫਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।