ਕੁਝ ਲੋਕਾਂ ਨੂੰ ਯਾਤਰਾ ਕਰਦੇ ਸਮੇਂ ਡਰ ਲੱਗਦਾ ਹੈ। ਕਿਉਂਕਿ ਉਨ੍ਹਾਂ ਨੂੰ ਸਫ਼ਰ ਦੌਰਾਨ ਮਤਲੀ, ਚੱਕਰ ਆਉਣੇ ਅਤੇ ਉਲਟੀਆਂ ਆਉਣ ਦਾ ਡਰ ਰਹਿੰਦਾ ਹੈ। ਇਸ ਕਾਰਨ ਕੁਝ ਲੋਕ ਜ਼ਿਆਦਾ ਘੁੰਮਣਾ ਵੀ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਦੀਆਂ ਉਲਟੀਆਂ ਨੂੰ ਡਾਕਟਰੀ ਭਾਸ਼ਾ ਵਿੱਚ ਮੋਸ਼ਨ ਸਿਕਨੇਸ ਅਤੇ ਕਾਇਨੇਟੋਸਿਸ ਕਿਹਾ ਜਾਂਦਾ ਹੈ।
- Diabetic Patient: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਬਣਨਾ ਚਾਹੁੰਦੇ, ਤਾਂ ਅੱਜ ਤੋਂ ਹੀ ਇਨ੍ਹਾਂ ਚੀਜ਼ਾਂ ਨੂੰ ਖਾਣਾ-ਪੀਣਾ ਕਰੋ ਬੰਦ !
- Cancer: ਵਿਟਾਮਿਨ ਡੀ ਦੇ ਸੇਵਨ ਨਾਲ ਕੈਂਸਰ ਦੇ ਖਤਰੇ ਨੂੰ ਕੀਤਾ ਜਾ ਸਕਦੈ ਘੱਟ, ਜਾਣੋ ਅਧਿਐਨ 'ਚ ਕੀ ਹੋਇਆ ਖੁਲਾਸਾ
- Instagram Reels: ਸਾਰਾ ਦਿਨ ਇੰਸਟਾਗ੍ਰਾਮ ਰੀਲਾਂ ਦੇਖ ਕੇ ਆਪਣਾ ਸਮਾਂ ਬਿਤਾਉਦੇ ਹੋ, ਤਾਂ ਹੋ ਜਾਓ ਸਾਵਧਾਨ, ਜਾਣੋ ਕਿਉ
ਕਿਹੜੇ ਟਿਪਸ ਲੈਣੇ ਚਾਹੀਦੇ ਹਨ: ਕੁਝ ਲੋਕਾਂ ਨੂੰ ਸਫਰ ਸ਼ੁਰੂ ਕਰਦਿਆਂ ਹੀ ਉਲਟੀਆਂ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੜਕਾਂ, ਲੰਬਾ ਸਫ਼ਰ ਅਤੇ ਖੱਡੇ ਵਾਲੀਆਂ ਸੜਕਾਂ ਕਾਰਨ ਉਲਟੀਆਂ ਆਉਂਦੀਆਂ ਹਨ। ਇਸ ਲਈ ਲੋਕਾਂ ਇਹ ਸਵਾਲ ਜ਼ਿਆਦਾ ਜਾਣਨਾ ਚਾਹੁੰਦੇ ਹਨ ਕਿ ਯਾਤਰਾ ਦੌਰਾਨ ਉਲਟੀਆਂ, ਮਤਲੀ ਅਤੇ ਸਿਰ ਦਰਦ ਨੂੰ ਕਿਵੇਂ ਘੱਟ ਕੀਤਾ ਜਾਵੇ? ਆਓ ਜਾਣਦੇ ਹਾਂ ਇਸ ਦੇ ਲਈ ਕਿਹੜੇ-ਕਿਹੜੇ ਟਿਪਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਕਾਰ ਜਾਂ ਬੱਸ ਦੀ ਅਗਲੀ ਸੀਟ 'ਤੇ ਬੈਠਣਾ ਇੱਕ ਚੰਗਾ ਅਭਿਆਸ ਹੈ।
- ਆਪਣੀਆਂ ਅੱਖਾਂ ਬੰਦ ਕਰੋ ਜਾਂ ਹੋ ਸਕੇ ਤਾਂ ਸੌਂ ਜਾਓ।
- ਦੂਰ-ਦੁਰਾਡੇ ਜਾਣ ਸਮੇਂ ਬਹੁਤ ਸਾਰਾ ਪਾਣੀ ਪੀਓ ਅਤੇ ਥੋੜ੍ਹੀ ਮਾਤਰਾ ਵਿੱਚ ਖਾਓ।
- ਜਹਾਜ਼ਾਂ, ਰੇਲਾਂ, ਬੱਸਾਂ ਅਤੇ ਆਟੋ ਵਿੱਚ ਵਿੰਡੋ ਸੀਟ 'ਤੇ ਬੈਠਣਾ ਬਿਹਤਰ ਹੁੰਦਾ ਹੈ।
- ਸ਼ਰਾਬ ਅਤੇ ਕੌਫੀ ਵਰਗੇ ਪੀਣ ਵਾਲੇ ਪਦਾਰਥ ਨਾ ਲਓ।
- ਉਹ ਸੰਗੀਤ ਸੁਣੋ ਜੋ ਸੁਰੀਲਾ ਅਤੇ ਸੁਣਨ ਵਿੱਚ ਸੁਹਾਵਣਾ ਹੋਵੇ ਅਤੇ ਤੁਹਾਡਾ ਮਨਪਸੰਦ ਵੀ ਹੋਵੇ।
- ਡਾਕਟਰਾਂ ਦੀ ਸਲਾਹ ਅਨੁਸਾਰ ਸਫ਼ਰ ਤੋਂ ਇੱਕ ਘੰਟਾ ਪਹਿਲਾਂ ਐਂਟੀ-ਐਮੇਟਿਕ ਗੋਲੀਆਂ ਲੈਣ ਨਾਲ ਰਾਹਤ ਮਿਲੇਗੀ।
- ਜੇ ਤੁਹਾਡੇ ਕੋਲ ਆਪਣਾ ਵਾਹਨ ਹੈ, ਤਾਂ ਤੁਸੀਂ ਕੁਝ ਸਮੇਂ ਲਈ ਉਸ ਜਗ੍ਹਾਂ ਰੁਕ ਸਕਦੇ ਹੋ, ਜਿੱਥੇ ਤੁਹਾਨੂੰ ਉਲਟੀ ਆਉਣ ਵਰਗਾ ਮਹਿਸੂਸ ਹੁੰਦਾ ਹੈ।
- ਜੇਕਰ ਤੁਸੀਂ ਸਫਰ ਕਰਦੇ ਸਮੇਂ ਨਿੰਬੂ ਦੀ ਮਹਿਕ ਨੂੰ ਸੁੰਘਦੇ ਹੋ, ਤਾਂ ਉਲਟੀ ਅਤੇ ਮਤਲੀ ਨਹੀਂ ਹੋਵੇਗੀ।
- ਕਾਲਾ ਨਮਕ ਸਫਰ ਦੌਰਾਨ ਉਲਟੀ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ। ਇਸ ਦੇ ਲਈ ਜਦੋਂ ਵੀ ਤੁਹਾਨੂੰ ਉਲਟੀ ਦੀ ਤਰ੍ਹਾਂ ਮਹਿਸੂਸ ਹੋਵੇ ਤਾਂ 1 ਗਿਲਾਸ ਪਾਣੀ 'ਚ 1 ਚੁਟਕੀ ਕਾਲਾ ਨਮਕ ਅਤੇ 1 ਨਿੰਬੂ ਦਾ ਰਸ ਨਿਚੋੜ ਲਓ। ਇਸ ਨੂੰ ਪੀਣ ਨਾਲ ਉਲਟੀ ਨਹੀਂ ਆਵੇਗੀ।
- ਸਫ਼ਰ ਦੌਰਾਨ ਉਲਟੀ ਜਾਂ ਮਤਲੀ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ, ਤਾਂ ਅਦਰਕ ਨੂੰ ਆਪਣੇ ਬੈਗ ਵਿੱਚ ਰੱਖੋ। ਅਜਿਹੀ ਸਥਿਤੀ 'ਚ ਜਦੋਂ ਵੀ ਤੁਹਾਨੂੰ ਸਫਰ ਦੌਰਾਨ ਉਲਟੀ ਦੀ ਤਰ੍ਹਾਂ ਮਹਿਸੂਸ ਹੋਵੇ ਤਾਂ ਤੁਰੰਤ ਅਦਰਕ ਨੂੰ ਛਿੱਲ ਕੇ ਮੂੰਹ 'ਚ ਰੱਖੋ। ਅਜਿਹਾ ਕਰਨ ਨਾਲ ਉਲਟੀ ਅਤੇ ਹੋਰ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।