ETV Bharat / state

ਐਮ.ਐਲ.ਏ ਨੂੰ ਸਿੱਧਾ ਹੋਇਅ ਬਾਪੂ, ਕਹਿੰਦਾ "ਜਨਾਬ ਤੁਹਾਨੂੰ ਘਰ ਬੈਠ ਹੀ ਰਿਪੋਰਟਾਂ ਦੇਈ ਜਾਂਦੇ ਨੇ, ਸਾਨੂੰ ਤਾਂ ਮਿਲੋ"... - LUDIHANA FARMERS

ਸਾਰੇ ਤਿਉਹਾਰ ਮੰਡੀਆਂ 'ਚ ਮਨਾਉਣ ਤੋਂ ਬਾਅਦ ਵੀ ਕਿਸਾਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਨਿਕਲਿਆ।

LUDIHANA FARMERS
ਐਮ.ਐਲ.ਏ ਨੂੰ ਸਿੱਧਾ ਹੋਇਅ ਬਾਪੂ (Etv Bharat)
author img

By ETV Bharat Punjabi Team

Published : Nov 5, 2024, 9:26 PM IST

ਸਰਕਾਰਾਂ ਦੀ ਕਹਿਣੀ ਅਤੇ ਕਥਨੀ 'ਚ ਕਿੰਨਾ ਫ਼ਰਕ ਹੁੰਦਾ ਇਹ ਤਾਂ ਸਭ ਨੂੰ ਪਤਾ, ਪਰ ਫਿਰ ਵੀ ਭੋਲੇ ਕਿਸਾਨ ਹਰ ਵਾਰ ਲੀਡਰਾਂ ਦੀ ਗੱਲ ਨੂੰ ਮੰਨ ਲੈਂਦੇ ਹਨ। ਇਸੇ ਕਾਰਨ ਤਾਂ ਉਨ੍ਹਾਂ ਨੂੰ ਹੁਣ ਵੀ ਮੰਡੀਆਂ 'ਚ ਧੱਕੇ ਖਾਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਅਜਿਹੇ ਹੀ ਹਾਲਾਤ ਲੁਧਿਆਣਾ ਦੀ ਅਨਾਜ ਮੰਡੀ ਦੇ ਵੀ ਹਨ। ਜਿੱਥੇ ਕਿਸਾਨਾਂ ਨੂੰ ਸਾਰੇ ਤਿਉਹਾਰ ਵੀ ਮੰਡੀ 'ਚ ਬੈਠ ਕੇ ਮਨਾਉਣੇ ਪਏ। ਕਿਸਾਨਾਂ ਨੇ ਆਪਣਾ ਦਰਦ ਬਿਆਨ ਕਰਦੇ ਆਖਿਆ ਕਿ ਸਾਡੀ ਤਾਂ ਕੋਈ ਸਾਰ ਲੈਂਦਾ ਹੀ ਨਹੀਂ। ਕਿਸਾਨਾਂ ਨੂੰ ਕਦੇ ਕੁਦਰਤ ਮਾਰਦੀ ਹੈ, ਕਦੇ ਸਾਰਕਾਰ, ਕਦੇ ਆੜਤੀਏ ਅਤੇ ਕਦੇ ਸ਼ੈਲਰ ਮਾਲਕ।

ਸਭ ਦੀ ਮਿਲੀਭੁਗਤ (Etv Bharat)

ਸਰਕਾਰ ਦੇ ਕਹਿਣ 'ਤੇ ਬਦਲਿਆ ਝੋਨਾ

ਕਿਸਾਨਾਂ ਨੇ ਨਿਰਾਸ਼ ਹੁੰਦੇ ਆਖਿਆ ਕਿ ਜਾਣ-ਬੁੱਝ ਕੇ ਸਾਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। 10-10 ਦਿਨ੍ਹਾਂ ਤੋਂ ਅਸੀਂ ਮੰਡੀਆਂ 'ਚ ਬੈਠੇ ਹਾਂ। ਸ਼ੈਲਰ ਮਾਲਕ ਆਉਂਦੇ ਨੇ ਆਪਣੀ ਮਰਜ਼ੀ ਦਾ ਰਟੇ ਲਾ ਕੇ ਚਲੇ ਜਾਂਦੇ ਨੇ ਅਸੀਂ 500 ਤੋਂ 700 ਤੱਕ ਦਾ ਘਾਟਾ ਕਿਵੇਂ ਖਾ ਸਕਦੇ ਹਾਂ ਜਦੋਂ ਸਰਕਾਰੀ ਰੇਟ 2320 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਪਰ ਸ਼ੈਲਰ ਮਾਲਕ 1700 ਰੁਪਏ ਤੋਂ ਲੈਕੇ 1800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਝੋਨਾ ਚੁੱਕਣ ਲਈ ਕਹਿ ਰਹੇ ਨੇ। ਜਿਸ ਨੂੰ ਲੈ ਕੇ ਕਿਸਾਨ ਪਰੇਸ਼ਾਨ ਨੇ ਅਤੇ ਕਹਿ ਰਹੇ ਨੇ ਕਿ ਜੇਕਰ ਅਜਿਹਾ ਹੋਇਆ ਤਾਂ ਸਾਡੇ ਖਰਚੇ ਵੀ ਪੂਰੇ ਨਹੀਂ ਪੈਣਗੇ। ਅਜਿਹੇ 'ਚ ਸਰਕਾਰ ਵੱਲੋਂ ਵਧਾਏ ਐਮਐਸਪੀ ਦਾ ਸਾਨੂੰ ਕੀ ਫਾਇਦਾ ਹੁੰਦਾ ਹੈ? ਕਿਸਾਨਾਂ ਨੇ ਆਪਣੇ ਮਨ ਦੀ ਭੜਾਸ ਕੱਢਦੇ ਆਖਿਆ ਕਿ ਸਾਨੂੰ ਵੀ ਸਰਕਾਰ ਨੇ ਹੀ ਮਾਰ ਲਿਆ ਇਸ ਵਾਰ ਮੁੱਖ ਮੰਤਰੀ ਦੇ ਕਹਿਣ 'ਤੇ ਝੋਨੇ ਕਿਸਮ ਵੀ ਬਦਲੀ ਸੀ ਪਰ ਉਸ ਨੂੰ ਵੀ ਸਰਕਾਰ ਨਹੀਂ ਚੱਕ ਰਹੀ। ਹਾਲਾਤ ਅਜਿਹੇ ਨੇ ਕਿ ਸਰਕਾਰੀ ਅਧਿਕਾਰੀ ਤਾਂ ਮੰਡੀ 'ਚ ਆਉਂਦੇ ਹੀ ਨਹੀਂ।

ਸਭ ਦੀ ਮਿਲੀਭੁਗਤ

ਕਿਸਾਨਾਂ ਨੇ ਇਲਜ਼ਾਮ ਲਗਾਉਂਦੇ ਆਖਿਆ ਕਿ ਜੋ ਵੀ ਕਿਸਾਨਾਂ ਨਾਲ ਠੱਗੀ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਹੋ ਰਹੀ ਹੈ, ਉਹ ਅਸਫ਼ਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।ਇਸ 'ਚ ਸਾਰੇ ਸ਼ਾਮਿਲ ਨੇ ਕਿਸਾਨਾਂ ਦੀ ਲੁੱਟ ਨਾਲ ਆਪਣਾ ਫਾਇਦਾ ਸੋਚਦੇ ਹਨ। ਉਹਨਾਂ ਕਿਹਾ ਕਿ ਜੇਕਰ ਆੜਤੀ ਹੀ ਪਰੇਸ਼ਾਨ ਹੋਣਗੇ ਤਾਂ ਕਿਸਾਨ ਕਿਵੇਂ ਖੁਸ਼ ਹੋ ਸਕਦੇ ਹਨ। ਉਥੇ ਹੀ ਆੜਤੀ ਨੇ ਸਿੱਧੇ ਤੌਰ ਤੇ ਕਿਹਾ ਕਿ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।

ਐਮਐਲਏ ਨੂੰ ਲਿਆਇਆ ਫੋਨ (Etv Bharat)

ਐਮਐਲਏ ਨੂੰ ਲਿਆਇਆ ਫੋਨ

ਉਧਰ ਮੌਕੇ 'ਤੇ ਪੱਤਰਾਕ ਨੇ ਜਦੋਂ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਮਦਨ ਲਾਲ ਬੱਗਾ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਫੋਨ 'ਤੇ ਭਰੋਸਾ ਜਤਾਇਆ ਕਿ ਉਹ ਹਰ ਰੋਜ਼ ਜ਼ਿਲ੍ਹਾ ਅਫਸਰਾਂ ਤੋਂ ਇਸ ਸਬੰਧੀ ਰਿਪੋਰਟ ਵੀ ਮੰਗਦਾ ਹੈ ਪਰ ਕਿਸਾਨਾਂ ਨੇ ਕਿਹਾ ਕਿ ਤੁਸੀਂ ਮੰਡੀ ਆ ਕੇ ਦੇਖੋ ਕੀ ਹਾਲਾਤ ਹਨ। ਕਿਸਾਨਾਂ ਨੇ ਕਿਹਾ ਕਿ ਕੋਈ ਵੀ ਅਫਸਰ ਮੰਡੀ ਨਹੀਂ ਆ ਰਿਹਾ ਇੱਥੋਂ ਤੱਕ ਕਿ ਇੰਸਪੈਕਟਰ ਵੀ ਮੰਡੀ ਨਹੀਂ ਆਉਂਦਾ।

ਖਰੀਦ ਏਜੰਸੀਆਂ ਦੇ ਇੰਸਪੈਕਟਰ ਦੀ ਸਫ਼ਾਈ (Etv Bharat)

ਖਰੀਦ ਏਜੰਸੀਆਂ ਦੇ ਇੰਸਪੈਕਟਰ ਦੀ ਸਫ਼ਾਈ

ਦੂਜੇ ਪਾਸੇ ਮੰਡੀ ਵਿੱਚ ਕਿਸਾਨਾਂ ਵੱਲੋਂ ਖ਼ਰੀਦ 'ਚ ਕਾਟ ਦੇ ਇਲਜ਼ਾਮਾਂ ਤੋਂ ਬਾਅਦ ਖਰੀਦ ਏਜੰਸੀਆਂ ਦੇ ਇੰਸਪੈਕਟਰ ਨੇ ਦਿੱਤੀ ਸਫਾਈ। ਸੁਰਿੰਦਰਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਆਖਿਆ ਕਿ ਐਮਐਸਪੀ 'ਤੇ ਹੀ ਸਾਰੀ ਖਰੀਦ ਕੀਤੀ ਜਾ ਰਹੀ ਹੈ।ਕਿਸੇ ਨੂੰ ਇੱਕ ਰੁਪਇਆ ਵੀ ਘੱਟ ਨਹੀਂ ਦਿੱਤਾ ਜਾ ਰਿਹਾ। ਜਦ ਕਿ ਕਿਸਾਨਾਂ ਵੱਲੋਂ 600 ਰੁਪਏ ਪ੍ਰਤੀ ਕੁਇੰਟਲ ਕਾਟ ਦੇ ਇਲਜ਼ਾਮ ਲਗਾਏ ਗਏ ਹਨ। ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਹੋਰ ਕਿੰਨੇ ਦਿਨ ਇਸੇ ਤਰ੍ਹਾਂ ਖੱਜਲ-ਖੁਆਰ ਹੋਣਾ ਪਵੇਗਾ ਅਤੇ ਕਦੋਂ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.