ETV Bharat / politics

ਜਸਬੀਰ ਗੜੀ ਨੂੰ ਮਾਇਆਵਤੀ ਨੇ ਪਾਰਟੀ ਤੋਂ ਕੀਤਾ ਬਾਹਰ,ਅਵਤਾਰ ਸਿੰਘ ਕਰੀਮਪੁਰੀ ਨੂੰ ਥਾਪਿਆ ਨਵਾਂ ਬਸਪਾ ਪ੍ਰਧਾਨ - JASBIR GARHI EXPELLED FROM PARTY

ਬਸਪਾ ਸੁਪਰੀਮੋ ਮਾਇਆਵਤੀ ਨੇ ਪੰਜਾਬ ਇਕਾਈ ਦੇ ਬਸਪਾ ਪ੍ਰਧਾਨ ਜਸਬੀਰ ਗੜੀ ਨੂੰ ਬਾਹਰ ਕੱਢ ਦਿੱਤਾ ਹੈ। ਨਵੇਂ ਪ੍ਰਧਾਨ ਦਾ ਨਾਮ ਵੀ ਸਾਹਮਣੇ ਆ ਚੁੱਕਾ ਹੈ।

JASBIR GARHI EXPELLED FROM PARTY
ਜਸਬੀਰ ਗੜੀ ਨੂੰ ਮਾਇਆਵਤੀ ਨੇ ਪਾਰਟੀ ਤੋਂ ਕੀਤਾ ਬਾਹਰ (ETV BHARAT PUNJAB)
author img

By ETV Bharat Punjabi Team

Published : Nov 5, 2024, 9:46 PM IST

Updated : Nov 5, 2024, 10:00 PM IST

ਚੰਡੀਗੜ੍ਹ: ਬਹੁਜਨ ਸਮਾਨ ਪਾਰਟੀ ਦੀ ਨੈਸ਼ਨਲ ਕਨਵੀਨਰ ਮਾਇਆਵਤੀ ਨੇ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਪਾਰਟੀ ਤੋਂ ਆਊਟ ਕਰ ਦਿੱਤਾ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਅਵਤਾਰ ਸਿੰਘ ਕਰੀਮਪੁਰੀ ਪੰਜਾਬ BSP ਦੇ ਨਵੇਂ ਪ੍ਰਧਾਨ ਹੋਣਗੇ। ਪਿਛਲੇ ਲੰਮੇਂ ਸਮੇਂ ਤੋਂ ਜਸਬੀਰ ਸਿੰਘ ਗੜੀ ਹੀ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਦੀ ਰੀੜ੍ਹ ਮੰਨੇ ਜਾਂਦੇ ਸਨ ਅਤੇ ਪ੍ਰਧਾਨ ਦੇ ਅਹੁਦੇ ਉੱਤੇ ਵੀ ਬਿਰਾਜਮਾਨ ਸਨ।

GARHI EXPELLED FROM PARTY
ਅਵਤਾਰ ਸਿੰਘ ਕਰੀਮਪੁਰੀ ਨੂੰ ਥਾਪਿਆ ਨਵਾਂ ਬਸਪਾ ਪ੍ਰਧਾਨ (ETV BHARAT PUNJAB)

ਅਨੁਸ਼ਾਸਨਹੀਣਤਾ ਦਾ ਗੜ੍ਹੀ ਉੱਤੇ ਇਲਜ਼ਾਮ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਪਾਰਟੀ ਵਿੱਚੋਂ ਬਾਹਰ ਕਰਨ ਦਾ ਕਾਰਣ ਅਨੁਸ਼ਾਨਹੀਣਤਾ ਹੈ। ਬਹੁਜਨ ਸਮਾਨ ਪਾਰਟੀ ਦੀ ਨੈਸ਼ਨਲ ਕਨਵੀਨਰ ਮਾਇਆਵਤੀ ਮੁਤਾਬਿਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਵੱਖ ਚੱਲਣ ਕਾਰਣ ਗੜ੍ਹੀ ਖ਼ਿਲਾਫ਼ ਐਕਸ਼ਨ ਲਿਆ ਗਿਆ ਹੈ। ਇਸ ਤੋਂ ਇਲਾਵਾ ਮਾਇਆਵਤੀ ਨੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ BSP ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।

ਸਾਂਝੇ ਉਮੀਦਵਾਰ ਵਜੋਂ ਲੜ੍ਹ ਚੁੱਕੇ ਹਨ ਵਿਧਾਨ ਸਭਾ ਚੋਣ

ਜਸਬੀਰ ਸਿੰਘ ਗੜ੍ਹੀ ਦਾ ਜਨ 1960 ਵਿੱਚ ਹੋਇਆ ਅਤੇ ਉਹ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਹਨ। ਜਸਬੀਰ ਗੜ੍ਹੀ ਨੇ 1 ਜੂਨ 2019 ਨੂੰ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ 2019 ਦੀਆਂ ਭਾਰਤੀ ਲੋਕ ਸਭਾ ਚੋਣਾਂ 2019 ਤੋਂ ਬਾਅਦ 3 ਜੂਨ 2019 ਨੂੰ ਬਸਪਾ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ, ਉਸ ਨੂੰ ਸਾਂਝੇ ਉਮੀਦਵਾਰ ਵਜੋਂ ਐਲਾਨਿਆ ਗਿਆ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿਧਾਨ ਸਭਾ ਹਲਕੇ (SC) ਵਿਧਾਨ ਸਭਾ ਸੀਟ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵਜੋਂ ਉਹ ਲੜੇ ਸਨ ਪਰ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Last Updated : Nov 5, 2024, 10:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.