ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਬੁਖਾਰ ਹੋਣਾ ਆਮ ਗੱਲ ਹੈ। ਬੁਖਾਰ ਹੋਣ ਦਾ ਕਾਰਨ ਮੌਸਮ 'ਚ ਬਦਲਾਅ ਅਤੇ ਜ਼ਿਆਦਾ ਸਰਦ-ਗਰਮ ਹੋਣਾ ਹੋ ਸਕਦਾ ਹੈ। ਬੁਖਾਰ ਹੋਣ 'ਤੇ ਅਕਸਰ ਲੋਕ ਡਾਕਟਰ ਕੋਲ੍ਹ ਜਾ ਕੇ ਦਵਾਈ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਬੁਖਾਰ ਨੂੰ ਘਟ ਕਰਨ ਲਈ ਤੁਸੀਂ ਕੁਝ ਘਰੇਲੂ ਤਰੀਕੇ ਵੀ ਅਜ਼ਮਾ ਸਕਦੇ ਹੋ।
ਬੁਖਾਰ ਨੂੰ ਘਟ ਕਰਨ ਲਈ ਘਰੇਲੂ ਤਰੀਕੇ:
ਤੁਲਸੀ: ਤੁਲਸੀ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਐਂਟੀਬੈਕਟੀਰੀਅਲ ਅਤੇ ਐਂਟੀਵਾਈਰਲ ਗੁਣ ਪਾਏ ਜਾਂਦੇ ਹਨ। ਤੁਲਸੀ ਬੁਖਾਰ ਨੂੰ ਤਰੁੰਤ ਘਟ ਕਰਨ 'ਚ ਮਦਦ ਕਰਦੀ ਹੈ। ਇਸ ਲਈ ਤੁਸੀਂ ਤੁਲਸੀ ਦੇ ਪੱਤਿਆ ਨੂੰ ਸ਼ਹਿਦ ਦੇ ਨਾਲ ਖਾਓ। ਇਸ ਤੋਂ ਇਲਾਵਾ, ਤੁਲਸੀ ਦੇ ਪੱਤਿਆ ਦਾ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਬੁਖਾਰ ਨੂੰ ਘਟ ਕਰਨ 'ਚ ਮਦਦ ਮਿਲੇਗੀ।
ਪੁਦੀਨਾ ਅਤੇ ਅਦਰਕ: ਪੁਦੀਨਾ ਅਤੇ ਅਦਰਕ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਪੁਦੀਨਾ ਅਤੇ ਅਦਰਕ ਨੂੰ ਮਿਲਾ ਕੇ ਕਾੜ੍ਹਾ ਬਣਾ ਸਕਦੇ ਹੋ। ਇਸ ਨਾਲ ਬੁਖਾਰ ਨੂੰ ਘਟ ਕਰਨ 'ਚ ਮਦਦ ਮਿਲੇਗੀ। ਬੁਖਾਰ ਹੋਣ 'ਤੇ ਇਸ ਕਾੜ੍ਹੇ ਨੂੰ ਦਿਨ 'ਚ ਦੋ ਜਾਂ ਤਿੰਨ ਵਾਰ ਪੀਓ। ਇਸ ਤੋਂ ਇਲਾਵਾ, ਤੁਸੀਂ ਪੁਦੀਨਾ ਅਤੇ ਅਦਰਕ ਦਾ ਪੇਸਟ ਬਣਾ ਕੇ ਇਸਦਾ ਇੱਕ ਚਮਚ ਗਰਮ ਪਾਣੀ ਦੇ ਨਾਲ ਵੀ ਇਸਤੇਮਾਲ ਕਰ ਸਕਦੇ ਹੋ।
ਹਲਦੀ: ਹਲਦੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਬੁਖਾਰ ਹੋਣ 'ਤੇ ਹਲਦੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾ ਇੱਕ ਗਲਾਸ ਕੋਸੇ ਦੁੱਧ 'ਚ ਹਲਦੀ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਓ। ਇਸ ਨਾਲ ਬੁਖਾਰ ਤੋਂ ਆਰਾਮ ਮਿਲੇਗਾ।
- ਸਰਦੀਆਂ ਦੇ ਮੌਸਮ 'ਚ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 4 ਚੀਜ਼ਾਂ
- Cold and Cough in Children's: ਬੱਚੇ ਸਰਦੀ ਅਤੇ ਜ਼ੁਕਾਮ ਦਾ ਹੋ ਰਹੇ ਨੇ ਸ਼ਿਕਾਰ, ਤਾਂ ਇਨ੍ਹਾਂ ਦੇਸੀ ਨੁਸਖਿਆਂ ਨਾਲ ਬੱਚਿਆਂ ਨੂੰ ਘਰ 'ਚ ਹੀ ਕਰੋ ਠੀਕ
- Skin Care Tips: ਚਿਹਰੇ ਦੀ ਚਮਕ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਅਜ਼ਮਾਓ ਇਹ ਦੋ ਤਰ੍ਹਾਂ ਦੇ ਫੇਸਪੈਕ
ਲਸਣ: ਲਸਣ ਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਲਸਣ ਸਿਰਫ਼ ਸਵਾਦ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਲਈ ਬੁਖਾਰ ਹੋਣ 'ਤੇ ਦੋ ਤੋਂ ਤਿੰਨ ਲਸਣ ਦੀਆ ਕਲੀਆਂ ਨੂੰ ਪੀਸ ਕੇ ਕੋਸੇ ਪਾਣੀ ਨਾਲ ਖਾਓ। ਇਸਦੇ ਨਾਲ ਹੀ ਤੁਸੀਂ ਲਸਣ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ।
ਚੰਦਨ: ਜੇਕਰ ਤੁਹਾਨੂੰ ਜ਼ਿਆਦਾ ਬੁਖਾਰ ਹੈ, ਤਾਂ ਚੰਦਨ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਚੰਦਨ ਦਾ ਲੇਪ ਬਣਾ ਕੇ ਇਸਤੇਮਾਲ ਕਰ ਸਕਦੇ ਹੋ। ਮੱਥੇ 'ਤੇ ਚੰਦਨ ਦਾ ਲੇਪ ਲਗਾਉਣ ਨਾਲ ਠੰਡਕ ਮਿਲਦੀ ਹੈ ਅਤੇ ਬੁਖਾਰ ਘਟ ਹੋਣ ਲੱਗਦਾ ਹੈ।