ETV Bharat / sukhibhava

Diabetes Symptoms: ਬਲੱਡ ਸ਼ੂਗਰ ਵਧਣ 'ਤੇ ਹੋ ਸਕਦੀਆਂ ਨੇ ਪੈਰਾਂ ਨਾਲ ਜੁੜੀਆਂ ਇਹ ਸਮੱਸਿਆਵਾਂ, ਭੁੱਲ ਕੇ ਵੀ ਇਨ੍ਹਾਂ ਲੱਛਣਾ ਨੂੰ ਨਾ ਕਰੋ ਨਜ਼ਰਅੰਦਾਜ਼

ਬਦਲਦੀ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਬਿਮਾਰੀ ਸਰੀਰ ਦੇ ਹੋਰ ਅੰਗਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਲਈ ਸ਼ੂਗਰ ਦੇ ਲੱਛਣਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ਬਿਮਾਰੀ ਦੇ ਲੱਛਣ ਪੈਰਾਂ 'ਚ ਵੀ ਨਜ਼ਰ ਆ ਸਕਦੇ ਹਨ।

Diabetes Symptoms
Diabetes Symptoms
author img

By

Published : Jul 21, 2023, 4:12 PM IST

ਹੈਦਰਾਬਾਦ: ਦੁਨੀਆਂ ਭਰ 'ਚ ਸ਼ੂਗਰ ਦੀ ਸਮੱਸਿਆਂ ਨਾਲ ਕਰੋੜਾਂ ਲੋਕ ਜੂਝ ਰਹੇ ਹਨ। ਇਸ ਬਿਮਾਰੀ ਕਰਕੇ ਸਰੀਰ ਦੇ ਬਾਕੀ ਅੰਗ ਵੀ ਪ੍ਰਭਾਵਿਤ ਹੁੰਦੇ ਹਨ। ਸ਼ੂਗਰ ਦੇ ਮਰੀਜ਼ਾਂ 'ਚ ਇਨਸੁਲਿਨ ਨਹੀਂ ਬਣ ਪਾਉਦਾ, ਤਾਂ ਬਲੱਡ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਹਾਲਤ ਗੰਭੀਰ ਹੋਣ 'ਤੇ ਇਸ ਬਿਮਾਰੀ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਇਸ ਬਿਮਾਰੀ ਦੇ ਲੱਛਣਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਬਿਮਾਰੀ ਦੇ ਲੱਛਣ ਪੈਰਾਂ 'ਚ ਵੀ ਨਜ਼ਰ ਆਉਦੇ ਹਨ। ਸ਼ੂਗਰ ਹੋਣ 'ਤੇ ਪੈਰਾਂ ਤੱਕ ਖੂਨ ਦਾ ਵਹਾਅ ਘਟ ਹੋ ਜਾਂਦਾ ਹੈ, ਜਿਸ ਕਾਰਨ ਪੈਰ ਸੁੰਨ ਹੋ ਜਾਂਦੇ ਹਨ ਅਤੇ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਸ਼ੂਗਰ ਵਧਣ ਤੇ ਪੈਰਾਂ ਚ ਨਜ਼ਰ ਆਉਦੇ ਇਹ ਲੱਛਣ:

ਪੈਰਾਂ 'ਚ ਦਰਦ ਅਤੇ ਸੋਜ: ਜੇਕਰ ਤੁਸੀਂ ਆਪਣੇ ਪੈਰਾਂ 'ਚ ਲਗਾਤਾਰ ਦਰਦ, ਸੁੰਨ ਅਤੇ ਜਲਨ ਮਹਿਸੂਸ ਕਰਦੇ ਹੋ, ਤਾਂ ਇਹ ਸ਼ੂਗਰ ਦੇ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਪਾਚਨ ਤੰਤਰ, ਪਿਸ਼ਾਬ ਨਾਲੀ, ਖੂਨ ਦੀਆਂ ਨਾੜੀਆਂ ਅਤੇ ਦਿਲ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ।

ਪੈਰਾਂ ਦਾ ਅਲਸਰ: ਪੈਰਾਂ 'ਚ ਅਲਸਰ ਦੀ ਪਹਿਚਾਣ ਚਮੜੀ ਦੇ ਜ਼ਖ਼ਮਾਂ ਤੋਂ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ 'ਚ ਅਲਸਰ ਪੈਰਾਂ ਦੇ ਹੇਠਲੇ ਹਿੱਸੇ 'ਚ ਪਾਇਆ ਜਾਂਦਾ ਹੈ। ਜਿਸ ਕਾਰਨ ਚਮੜੀ ਖਰਾਬ ਹੋ ਸਕਦੀ ਹੈ। ਇਸ ਲਈ ਸ਼ੁਰੂਆਤ 'ਚ ਹੀ ਸ਼ੂਗਰ ਦੇ ਲੱਛਣਾਂ ਵੱਲ ਧਿਆਣ ਦੇਣਾ ਜ਼ਰੂਰੀ ਹੈ। ਜੇਕਰ ਤੁਹਾਨੂੰ ਪਹਿਲਾ ਹੀ ਪੈਰਾਂ 'ਚ ਅਲਸਰ ਹੈ, ਤਾਂ ਇਸਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਪੈਰਾਂ 'ਚ ਅਲਸਰ ਹੋਣ 'ਤੇ ਨੰਗੇ ਪੈਰ ਤੁਰਨ ਤੋਂ ਬਚੋ ਅਤੇ ਜਖਮ ਨੂੰ ਰੋਜ਼ਾਨਾ ਸਾਫ਼ ਕਰੋ।

ਪੈਰਾਂ 'ਚ ਸੋਜ ਅਤੇ ਲਾਲੀ: ਸ਼ੂਗਰ ਕਾਰਨ ਪੈਰਾਂ 'ਚ ਫ੍ਰੈਕਚਰ ਵੀ ਹੋ ਸਕਦੇ ਹਨ। ਜਿਸ ਨਾਲ ਪੈਰਾਂ 'ਤੇ ਲਾਲੀ, ਸੋਜ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।

ਨਹੁੰ 'ਚ ਫੰਗਲ ਇਨਫੈਕਸ਼ਨ: ਸ਼ੂਗਰ ਦੇ ਮਰੀਜਾਂ ਨੂੰ ਨਹੁੰ 'ਚ ਫੰਗਲ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਸ ਨਾਲ ਨਹੁੰ ਦਾ ਰੰਗ ਬਦਲ ਜਾਣਾ, ਕਾਲਾ ਪੈਣਾ, ਨਹੁੰ ਦਾ ਟੇਢੇ-ਮੇਢੇ ਹੋਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਵਾਰ ਕਿਸੇ ਸੱਟ ਕਾਰਨ ਵੀ ਨਹੁੰ 'ਚ ਫੰਗਲ ਇਨਫੈਕਸ਼ਨ ਹੋ ਸਕਦੀ ਹੈ।

ਅਥਲੀਟ ਫੁਟ: ਅਥਲੀਟ ਦੇ ਪੈਰ ਇੱਕ ਫੰਗਲ ਇਨਫੈਕਸ਼ਨ ਹੈ ਜਿਸ ਕਾਰਨ ਪੈਰਾਂ 'ਚ ਖੁਜਲੀ ਅਤੇ ਲਾਲੀ ਹੋ ਸਕਦੀ ਹੈ। ਇਹ ਸਮੱਸਿਆਂ ਇੱਕ ਜਾਂ ਦੋ ਦਿਨ ਪੈਰਾਂ 'ਚ ਹੋ ਸਕਦੀ ਹੈ। ਅਜਿਹੇ 'ਚ ਡਾਕਟਰ ਨਾਲ ਸੰਪਰਕ ਕਰਕੇ ਦਵਾਈ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.